ਮਾਂ ‘ਤੇ ਤਸ਼ੱਦਦ ਕਰਨ ਵਾਲੇ ਵਕੀਲ ਨੂੰ ਇਕ ਦਿਨ ਦੇ ਰਿਮਾਂਡ ‘ਤੇ ਭੇਜਿਆ

ਰੂਪਨਗਰ, 28 ਅਕਤੂਬਰ (ਵਾਇਆ ਪੰਜਾਬ ਬਿਊਰੋ)
ਆਪਣੀ ਮਾਂ ‘ਤੇ ਤਸ਼ੱਦਦ ਢਾਹੁਣ ਵਾਲੇ ਵਕੀਲ ਅੰਕੁਰ ਵਰਮਾ ਨੂੰ ਰੋਪੜ ਦੇ ਸਿਵਲ ਜੱਜ ਸੀਨੀਅਰ ਡਵੀਜ਼ਨ ਸੁਸ਼ੀਲ ਬੋਧ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ਤੇ ਭੇਜ ਦਿੱਤਾ ਹੈ। ਆਰੋਪੀ ਵਕੀਲ ਅੰਕੁਰ ਵਰਮਾ ਵੱਲੋਂ ਕੋਈ ਵੀ ਵਕੀਲ ਅਦਾਲਤ ‘ਚ ਪੇਸ਼ ਨਹੀਂ ਹੋਇਆ। ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਇਸ ਵਕੀਲ ਦੀ ਜਾਇਦਾਦ ਦੀ ਜਾਂਚ ਵੀ ਕੀਤੀ ਜਾਣੀ ਹੈ, ਜੋ ਕਿ ਇਸ ਨੇ ਆਪਣੀ ਮਾਤਾ ਤੋਂ ਲਈ ਹੈ। ਵਕੀਲ ਨੇ ਅਦਾਲਤ ਨੂੰ ਕਿਹਾ ਕਿ ਇਹ ਉਸ ਦਾ ਆਪਣੀ ਭੈਣ ਨਾਲ ਪਰਿਵਾਰਕ ਝਗੜਾ ਹੈ।

VIA PUNJAB