ਮਾਇਆਵਤੀ ਨੇ ਦਿੱਤਾ ਕਾਂਗਰਸ ਨੂੰ ਸਮਰੱਥਨ

ਨਵੀਂ ਦਿੱਲੀ ਬਹੁਜਨ ਸਮਾਜਵਾਦੀ ਪਾਰਟੀ ਮੁਖੀ ਮਾਇਆਵਤੀ ਨੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੂੰ ਸਮਰੱਥਨ ਦੇਣ ਦਾ ਐਲਾਨ ਕਰ ਦਿੱਤਾ ਹੈ| ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦੇ ਲਈ ਇਹ ਚੋਣਾਂ ਲੜੀਆਂ ਸੀ ਪਰ ਅਸੀਂ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕੇ| ਕਾਂਗਰਸ ਦੀ ਸੋਚ ਨੀਤੀ ਤੋਂ ਅਸੀਂ ਸਹਿਮਤ ਨਹੀਂ ਹਾਂ ਪਰ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦੇ ਲਈ ਅਸੀਂ ਉਨ੍ਹਾਂ ਦਾ ਸਮਰੱਥਨ ਕਰ ਰਹੇ ਹਾਂ| ਜਨਤਾ ਨੇ ਭਾਜਪਾ ਦੀਆਂ ਗਲਤ ਨੀਤੀਆਂ ਦੇ ਕਾਰਨ ਜਨਤਾ ਉਨ੍ਹਾਂ ਨੂੰ ਸੱਤਾ ਵਿੱਚ ਵਾਪਸ ਨਹੀਂ ਲਿਆਉਣਾ ਚਾਹੁੰਦੀ ਸੀ| ਮੱਧ ਪ੍ਰਦੇਸ਼ ਵਿੱਚ ਬਸਪਾ ਦੇ ਦੋ ਵਿਧਾਇਕ ਜਿੱਤੇ ਹਨ| ਇਸ ਤੋਂ ਇਲਾਵਾਜੇਕਰ ਰਾਜਸਥਾਨ ਵਿੱਚ ਵੀ ਕਾਂਗਰਸ ਨੂੰ ਸਮਰੱਥਨ ਦੀ ਜ਼ਰੂਰਤ ਪਵੇਗੀ ਤਾਂ ਉੱਥੇ ਵੀ ਬਸਪਾ ਉਨ੍ਹਾਂ ਨੂੰ ਸਮਰੱਥਨ ਦੇਵੇਗੀ|

VIA PUNJAB