- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਾਨਸਾ ਵਿੱਚ 900 ਕਿੱਲੋ ਮਿਲਾਵਟੀ ਦੇਸੀ ਘੀ ਜ਼ਬਤ
ਦੇਸੀ ਘੀ ਵਿੱਚ ਮਿਲਾਇਆ ਜਾਂਦਾ ਸੀ ਹਰਿਆਣਾ ਦਾ ਬਣਿਆ ਕੁਕਿੰਗ ਮੀਡੀਅਮ
ਚੰਡੀਗੜ – ਮਿਲਾਵਟਖ਼ੋਰਾਂ ’ਤੇ ਇੱਕ ਵਾਰ ਫਿਰ ਸਖ਼ਤ ਕਾਰਵਾਈ ਕਰਦਿਆਂ ਫੂਡ ਸੇਫਟੀ ਦੀ ਟੀਮ ਨੇ ਮਾਨਸਾ ਦੇ ਇੱਕ ਫੂਡ ਬਿਜ਼ਨਸ ਅਪ੍ਰੇਟਰ ਤੋਂ 900 ਕਿੱਲੋ ਮਿਲਾਵਟੀ ਦੇਸੀ ਘੀ ਜ਼ਬਤ ਕੀਤਾ ਹੈ, ਇਹ ਜਾਣਕਾਰੀ ਖ਼ੁਰਾਕ ਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦਿੱਤੀ।ਉਕਤ ੳਤਪਾਦਕ ਘੀ ਵਿੱਚ ਕੁਕਿੰਗ ਮੀਡਿੀਅਮ ਮਿਲਾਕੇ ਵੱਖ ਵੱਖ ਬਰਾਂਡਾਂ ਦੇ ਦੇਸੀ ਘੀ ਤਿਆਰ ਕਰਨ ਵਿੱਚ ਸ਼ਾਮਲ ਸੀ। ਟੀਮ ਨੂੰ 222 ਲੀਟਰ ਮਧੂ ਸਾਗਰ ਦੇਸੀ ਘੀ ਦੇ 12 ਬਕਸੇ, 550 ਲੀਟਰ ਕੇਸ਼ਵ ਘੀ ਦੇ 35 ਬਕਸੇ ਅਤੇ 125 ਲੀਟਰ ਡੇਅਰੀ ਕਿੰਗ ਕੁਕਿੰਗ ਮੀਡੀਅਮ ਦੇ 12 ਬਕਸੇ ਮਿਲੇ। ਸ੍ਰੀ ਪੰਨੂ ਨੇ ਦੱਸਿਆ ਕਿ ਮਿਲਾਵਟਖੋਰੀ ਕਰਨ ਲਈ ਹਰਿਆਣਾ ਵਿੱਚ ਤਿਆਰ ਹੋਏ ਕੁਕਿੰਗ ਮੀਡੀਅਮ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਇਸਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕੁਕਿੰਗ ਮੀਡੀਅਮ ਗਵਾਂਢੀ ਸੂਬੇ ਤੋਂ ਕਿਉਂ ਖ਼ਰੀਦਿਆ ਜਾ ਰਿਹਾ ਸੀ। ਇਸ ਦੌਰਾਨ ਫੂਡ ਸੇਫਟੀ ਟੀਮ ਮਾਨਸਾ ਨੇ ਦੇਸੀ ਘੀ ਅਤੇ ਕੁਕਿੰਕ ਮੀਡੀਅਮ ਦੇ ਸੈਂਪਲ ਲਏ ਅਤੇ ਅਗਲੇਰੀ ਜਾਂਚ ਲਈ ਸਟੇਟ ਲੈਬ ਭੇਜ ਦਿੱਤੇ ਅਤੇ ਉਕਤ ਫੂਡ ਬਿਜ਼ਨਸ ਅਪ੍ਰੇਟਰ ਦੀ ਇਮਾਰਤ ਸੀਲ ਕਰ ਦਿੱਤੀ।


