ਮਿਉਂਸਪਲ ਮੁਲਾਜ਼ਮਾਂ ਦਾ ਬੁਰਾ ਹਾਲ

ਸਰਕਾਰ ਵੈਟ ਦੀ ਰਕਮ ਜਾਰੀ ਕਰੇ : ਸੂਬਾ ਆਗੂ

ਮਾਨਸਾ – ਸਰਕਾਰ ਵੱਲੋਂ ਅਜੇ ਤੱਕ ਵੈੱਟ ਦੀ ਰਕਮ ਜਾਰੀ ਨਾ ਕੀਤੇ ਜਾਣ ਕਰਕੇ ਬਹੁਤੀਆਂ ਨਗਰ ਕੌਂਸਲਾਂ/ਪੰਚਾਇਤਾਂ ਦੇ ਮੁਲਾਜਮਾਂ ਅਤੇ ਰਿਟਾਇਰਡ ਕਰਮਚਾਰੀਆਂ ਦਾ ਹਾਲ ਕਾਫੀ ਬੁਰਾ ਹੋ ਚੁੱਕਾ ਹੈ ਕਿਉਕਿ ਵੈੱਟ ਦੀ ਰਕਮ ਜਾਰੀ ਨਾ ਹੋਣ ਕਰਕੇ ਜਿੱਥੇ ਮੌਜੂਦਾ ਮੁਲਾਜਮਾਂ ਨੂੰ ਅਜੇ ਤੱਕ ਪਿਛਲੇ ਮਹੀਨੇ ਦੀ ਤਨਖਾਹ ਨਹੀ ਮਿਲੀ ਉੱਥੇ ਰਿਟਾਇਰਡ ਕਰਮਚਾਰੀਆਂ ਨੂੰ ਵੀ 2 ਮਹੀਨਿਆਂ ਤੋਂ ਪੈਨਸ਼ਨ ਪ੍ਰਾਪਤ ਨਹੀ ਹੋਈ ਜਿਸ ਕਰਕੇ ਮਿਉਸਪਲ ਮੁਲਾਜਮਾਂ ਅਤੇ ਮਿਉਂਸਪਲ ਰਿਟਾਇਰਡ ਕਰਮਚਾਰੀਆਂ ਦਾ ਆਰਥਿਕ ਬਜਟ ਡਾਮਾ ਡੋਲ ਹੋ ਚੁੱਕਾ ਹੈ ਇੱਥੋਂ ਤੱਕ ਦੁਕਾਨਦਾਰ ਵੀ ਰਾਸ਼ਨ ਪਾਣੀ ਦੇਣ ਤੋਂ ਕੰਨੀ ਕਤਰਾ ਰਹੇ ਹਨ ਪੰਜਾਬ ਮਿਉਂਸਪਲ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਜਨਕ ਰਾਜ ਮਾਨਸਾ ਨੇ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਵੈੱਟ ਦੀਆਂ ਬਾਕੀ ਰਹਿੰਦੀਆਂ ਸਾਰੀਆਂ ਕਿਸ਼ਤਾ ਅਤੇ ਹੁਣ ਤੱਕ ਦੀ ਐਕਸਾਇਜ ਦੀ ਬਣਦੀ ਰਕਮ ਤੁਰੰਤ ਜਾਰੀ ਕੀਤੀ ਜਾਵੇ ਤਾਂ ਕਿ ਮੁਲਾਜਮਾਂ ਨੂੰ ਤਨਖਾਹਾ ਅਤੇ ਰਿਟਾਇਰਡ ਕਰਮਚਾਰੀਆਂ ਨੂੰ ਪੈਨਸ਼ਨ ਪ੍ਰਾਪਤ ਹੋ ਸਕੇ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ੍ਰੀ ਭੋਲਾ ਸਿੰਘ ਬਠਿੰਡਾ ਨੇ ਸਪੱਸਟ ਕੀਤਾ ਕਿ ਇੱਕ ਜੇਕਰ ਸਰਕਾਰ ਨੇ 1-2 ਦਿਨਾਂ ਤੱਕ ਵੈੱਟ ਦੀ ਰਕਮ ਨਾ ਜਾਰੀ ਕੀਤੀ ਤਾਂ ਮਿਉਸਪਲ ਮੁਲਾਜਮਾਂ ਅਤੇ ਰਿਟਾਇਰਡ ਕਰਮਚਾਰੀਆਂ ਦਾ ਗੁੱਸਾ ਕਾਫੀ ਭੜਕ ਜਾਵੇਗਾ ਅਤੇ ਮਜਬੂਰ ਹੋ ਕੇ ਯੂਨੀਅਨ ਦੀ ਅਗਵਾਈ ਵਿੱਚ ਸਰਕਾਰ ਖਿਲਾਫ ਐਕਸ਼ਨ ਕਰਨ ਲਈ ਫੈਸਲਾ ਕਰਨਗੇ।

VIA PUNJAB