ਮਿਲਟਰੀ ਕਾਰਨੀਵਲ ’ਚ ਸਾਰਾਗੜ੍ਹੀ ਸਾਊਂਡ ਐਂਡ ਲਾਇਟ ਸ਼ੋਅ ਕਰਵਾਇਆ

ਚੰਡੀਗੜ੍ਹ – ਮਿਲਟਰੀ ਲਿਟਰੇਚਰ ਫੈਸਟੀਵਲ 2018 ਦੇ ਸ਼ੁਰੂਆਤੀ ਪ੍ਰੋਗਰਾਮਾਂ ਦੀ ਲੜੀ ਦੇ ਤੌਰ ‘ਤੇ ਚਲ ਰਹੇ ਮਿਲਟਰੀ ਕਾਰਨੀਵਲ ਦੇ ਦੂਜੇ ਦਿਨ ਹਵਲਦਾਰ ਈਸ਼ਰ ਸਿੰਘ ਦੇ ਉਤਸ਼ਾਹਜਨਕ ਆਖਰੀ ਸ਼ਬਦਾਂ ਨੇ ਆਏ ਦਰਸ਼ਕਾਂ ਦੀਆਂ ਭਾਵਨਾਵਾਂ ਨੂੰ ਆਖਰੀ ਜਨੂੰਨ ਤ¤ਕ ਪਹੁੰਚਾ ਦਿ¤ਤਾ। ਇਸ ਤਿੰਨ-ਦਿਨਾ ਕਾਰਨੀਵਲ ਦਾ ਉਦੇਸ਼ ਫੌਜ ਦੇ ਸਭਿਆਚਾਰ ਅਤੇ ਵਿਰਾਸਤ ਦੀ ਝਲਕ ਪੇਸ਼ ਕਰਦੇ ਹੋਏ ਨੌਜਵਾਨਾਂ ਵਿਚ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨਾ ਹੈ।ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੁਸਤਕ ‘ਸਾਰਾਗੜ੍ਹੀ ਐਂਡ ‘ਦ ਡਿਫੈਂਸ ਆਫ ਦੀ ਸਮਾਨਾ ਫੋਰਟਸ: ਦ 36ਵੇਂ ਸਿ¤ਖਸ ਇਨ ਦ ਤੀਰਾਹ ਕੰਮਪੇਨ 1897-98‘ ਤੋਂ ਪ੍ਰੇਰਿਤ ਹੋ ਕੇ ਆਯੋਜਿਤ ਕੀਤੇ ਲਾਇਟ ਅਤੇ ਸਾਉਂਡ ਸ਼ੋਅ ਦੁਆਰਾ ਤਿਆਰ ਕੀਤੇ ਡਿਜੀਟਲ ਸੈ¤ਟ ਨਾਲ ਬੜੇ ਜ਼ਸ਼ੀਲੇ ਤੇ ਸ਼ਾਨਦਾਰ ਢੰਗ ਨਾਲ ਸਾਰਾਗੜ੍ਹੀ ਦੀ ਇਤਿਹਾਸਿਕ ਜੰਗ ਨੂੰ ਮੁੜ ਸੁਰਜੀਤ ਕੀਤਾ।

VIA PUNJAB