- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੁਜ਼ੱਫ਼ਰਪੁਰ ਜਿਨਸੀ ਸ਼ੋਸ਼ਣ ਮਾਮਲੇ ਵਿੱਚ 14 ਅਧਿਕਾਰੀ ਮੁਅੱਤਲ
ਪਟਨਾ – ਮੁਜ਼ੱਫ਼ਰਪੁਰ ਜ਼ਿਲ੍ਹੇ ਦੇ ਬਾਲਿਕਾ ਗ੍ਰਹਿ ਵਿੱਚ 34 ਨਾਬਾਲਗ ਕੁੜੀਆਂ ਨਾਲ ਜਬਰ ਜਨਾਹ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਬਣਾਏ ਦਬਾਅ ਦੇ ਚਲਦਿਆਂ ਬਿਹਾਰ ਸਰਕਾਰ ਨੇ ਅੱਜ ਰਾਜ ਦੇ ਬਾਲ ਸੁਰੱਖਿਆ ਯੂਨਿਟ ਦੇ 14 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ’ਤੇ ਡਿਊਟੀ ਦੌਰਾਨ ‘ਅਣਗਹਿਲੀ ਤੇ ਕੁਤਾਹੀ’ ਦਾ ਦੋਸ਼ ਲਾਇਆ ਗਿਆ ਹੈ। ਇਸ ਦੌਰਾਨ ਸੱਤਾਧਾਰੀ ਜੇਡੀਯੂ ਨੇ ਅੱਜ ਦੁਹਰਾਇਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਅਸਤੀਫ਼ਾ ਨਹੀਂ ਦੇਣਗੇ ਅਤੇ ਉਹ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਜਾਂਚ ਲਈ ਤਿਆਰ ਹਨ। ਸੀਨੀਅਰ ਜੇਡੀਯੂ ਆਗੂ ਕੇ.ਸੀ.ਤਿਆਗੀ ਨੇ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਰੱਦ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਆਰਜੇਡੀ ਦੀ ਅਗਵਾਈ ’ਚ ਜੰਤਰ ਮੰਤਰ ਵਿਖੇ ਕੀਤੇ ਪ੍ਰਦਰਸ਼ਨ ’ਚ ਸ਼ਮੂਲੀਅਤ ਦੀ ਨਿਖੇਧੀ ਕੀਤੀ ਹੈ। ਸਮਾਜ ਭਲਾਈ ਵਿਭਾਗ ਵੱਲੋਂ ਜਿਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਬਾਲ ਵਿਕਾਸ ਯੂਨਿਟਾਂ ਦੇ ਸੱਤ ਸਹਾਇਕ ਡਾਇਰੈਕਟਰ, ਛੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਤੇ ਜੁਵੇਨਾਈਲ ਕੈਦੀਆਂ ਦੇ ਰਿਮਾਂਡ ਹੋਮ ਦਾ ਇਕ ਸੁਪਰਡੈਂਟ ਸ਼ਾਮਲ ਹੈ। ਇਨ੍ਹਾਂ ਦੀ ਮੁਅੱਤਲੀ ਦਾ ਨੋਟਿਸ ਬੀਤੇ ਦਿਨ ਜਾਰੀ ਕੀਤਾ ਗਿਆ ਸੀ, ਪਰ ਇਸ ਨੂੰ ਅੱਜ ਵਿਭਾਗ ਦੀ ਵੈੱਬਸਾਈਟ ’ਤੇ ਅਪਲੋਡ ਕੀਤਾ ਗਿਆ। ਸਾਰੇ ਅਧਿਕਾਰੀਆਂ ਨੂੰ ਫ਼ੌਰੀ ਮੁਅੱਤਲ ਕਰਦਿਆਂ ਸਬੰਧਤ ਡਿਵੀਜ਼ਨਲ ਕਮਿਸ਼ਨਰ ਦਫ਼ਤਰਾਂ ਨਾਲ ਜੋੜ ਦਿੱਤਾ ਗਿਆ ਹੈ। ਮੁਅੱਤਲ ਕੀਤੇ ਬਾਲ ਸੁਰੱਖਿਆ ਅਧਿਕਾਰੀ ਅਰਾਰੀਆ, ਪੂਰਬੀ ਚੰਪਾਰਨ, ਪਟਨਾ, ਗਯਾ, ਮਧੇਪੁਰਾ ਤੇ ਸ਼ਿਓਹਰ ਵਿਖੇ ਤਾਇਨਾਤ ਸਨ। ਵਿਭਾਗ ਨੇ ਛੇ ਸਹਾਇਕ ਡਾਇਰੈਕਟਰਾਂ ਨੂੰ ਇਸ ਆਧਾਰ ’ਤੇ ਮੁਅੱਤਲ ਕੀਤਾ ਹੈ ਕਿ ਉਨ੍ਹਾਂ ਬਾਲਿਕਾ ਗ੍ਰਹਿ ਵਿੱਚ ਰਹਿੰਦੇ ਬੱਚਿਆਂ ’ਤੇ ਢਾਹੇ ਜਾਂਦੇ ਤਸ਼ੱਦਦ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ। ਯਾਦ ਰਹੇ ਕਿ ਬਾਲਿਕਾ ਗ੍ਰਹਿ ਦੀਆਂ ਨਾਬਾਲਗ ਬੱਚੀਆਂ ਨਾਲ ਜਬਰ ਜਨਾਹ ਦੀ ਇਹ ਘਟਨਾ ਮੁੰਬਈ ਦੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ਕੀਤੇ ਸਮਾਜਿਕ ਆਡਿਟ ਮਗਰੋਂ ਸਾਹਮਣੇ ਆਈ ਸੀ। ਮਗਰੋਂ ਇਸ ਆਡਿਟ ਦੇ ਆਧਾਰ ’ਤੇ ਬਿਹਾਰ ਦੇ ਸਮਾਜ ਭਲਾਈ ਵਿਭਾਗ ਵੱਲੋਂ ਐਫ਼ਆਈਆਰ ਦਰਜ ਕਰਵਾਈ ਗਈ ਸੀ।ਇਸ ਦੌਰਾਨ ਮੁਜ਼ੱਫਰਪੁਰ ਜਿਨਸੀ ਸ਼ੋਸ਼ਣ ਮਾਮਲੇ ’ਚ ਵਿਰੋਧੀ ਧਿਰ ਦੇ ਹੱਲਿਆਂ ਦਰਮਿਆਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਲੜਕੀਆਂ ਲਈ ਅਹਿਮ ‘ਮੁੱਖ ਮੰਤਰੀ ਕੰਨਿਆ ਉੱਥਾਨ’ ਸਕੀਮ ਦਾ ਉਦਘਾਟਨ ਕੀਤਾ। ਇਸ ਸਕੀਮ ਤਹਿਤ ਕੁੜੀ ਦੇ ਜਨਮ ਤੋਂ ਲੈ ਕੇ ਉਹਦੇ ਗਰੈਜੂਏਟ ਹੋਣ ਤਕ ਪਰਿਵਾਰ ਨੂੰ 54,100 ਰੁਪਏ ਦਿੱਤੇ ਜਾਣਗੇ। ਇਸ ਮੌਕੇ ਆਪਣੀ ਤਕਰੀਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਜਿੱਥੇ ਇਸ ਸਕੀਮ ਦੇ ਉਦਘਾਟਨ ਨੂੰ ਲੈ ਕੇ ਖ਼ੁਸ਼ ਹਨ, ਉਥੇ ਮੁਜ਼ੱਫ਼ਰਪੁਰ ’ਚ ਸਰਕਾਰੀ ਸਹਾਇਤਾ ਪ੍ਰਾਪਤ ਬਾਲਿਕਾ ਗ੍ਰਹਿ ਵਿੱਚ ਬੱਚੀਆਂ ਨਾਲ ਜਿਨਸੀ ਸ਼ੋਸ਼ਣ ਦੀ ਘਟਨਾ ਨੂੰ ਲੈ ਕੇ ਉਹ ਦੁਖੀ ਵੀ ਹਨ। ਉਨ੍ਹਾਂ ‘ਬਾਈਸਾਈਕਲ ਯੋਜਨਾ’ ਸਮੇਤ ਕੁਝ ਹੋਰ ਸਰਕਾਰੀ ਸਕੀਮਾਂ ਦੀ ਵੀ ਸ਼ੁਰੂਆਤ ਕੀਤੀ।ਉਧਰ ਸੀਨੀਅਰ ਭਾਜਪਾ ਆਗੂ ਸੀ.ਪੀ.ਠਾਕੁਰ ਨੇ ਅੱਜ ਕਿਹਾ ਕਿ ਰਾਜ ਦੇ ਸਮਾਜ ਭਲਾਈ ਮੰਤਰੀ ਮੰਜੂ ਵਰਮਾ ਨੂੰ ਮੁਜ਼ੱਫਰਪੁਰ ਜਿਨਸੀ ਸ਼ੋਸ਼ਣ ਮਾਮਲੇ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਥੇ ਖੇਤਰੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਜੇਡੀਯੂ ਨੂੰ ਵਿਰੋਧੀ ਧਿਰ ਵੱਲੋਂ ਮੰਤਰੀ ਦੇ ਕੀਤੇ ਜਾ ਰਹੇ ਅਸਤੀਫ਼ੇ ਦੀ ਮੰਗ ’ਤੇ ਗੌਰ ਕਰਨਾ ਚਾਹੀਦਾ ਹੈ।


