ਮੁੰਬਈ ਹਮਲੇ ਦੇ ਦੋਸ਼ੀਆਂ ਦੀ ਜਾਣਕਾਰੀ ਦੇਣ ਵਾਲੇ ਨੂੰ ਅਮਰੀਕਾ ਵੱਲੋਂ 35 ਕਰੋੜ ਦੇ ਇਨਾਮ ਦਾ ਐਲਾਨ

ਨਵੀਂ ਦਿੱਲੀ – ਮੁੰਬਈ ’ਚ 26 ਨਵੰਬਰ ਨੂੰ ਹੋਏ ਅਤਵਾਦੀ ਹਮਲੇ ਨੂੰ 10 ਸਾਲ ਬੀਤ ਗਏ ਹਨ। ਮੁੰਬਈ ਵਿਖੇ ਹੋਏ ਅਤਵਾਦੀ ਹਮਲੇ ਦੀ ਅੱਜ 10ਵੀਂ ਬਰਸੀ ਹੈ। ਇਸ ਹਮਲੇ ਦੇ ਸਬੰਧ ਵਿਚ ਅਮਰੀਕਾ ਨੇ ਵਡਾ ਐਲਾਨ ਕੀਤਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕਲ ਪੌਂਪੀਓ ਨੇ ਮੁੰਬਈ ਅਤਵਾਦੀ ਹਮਲੇ ’ਚ ਸ਼ਾਮਿਲ ਅਤਵਾਦੀਆਂ ਜਾਂ ਹਮਲੇ ਸਬੰਧੀ ਸੂਚਨਾ ਦੇਣ ਵਾਲੇ ਨੂੰ 35 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਅਤਵਾਦੀਆਂ ਨੇ ਮੁੰਬਈ ਦੀਆਂ ਮੁਖ ਥਾਂਵਾਂ ’ਤੇ ਹਮਲਾ ਕੀਤਾ ਤੇ ਫ਼ਿਰ ਤਾਜ ਹੋਟਲ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਸੀ। ਹੋਟਲ ਓਬਰੋਏ, ਲਿਓਪੋਲਡ ਕੈਫ਼ੇ, ਕਾਮਾ ਹਸਪਤਾਲ ਅਤੇ ਦਖਣੀ ਮੁੰਬਈ ਸਣੇ ਕਈ ਥਾਂਵਾਂ ਨੂੰ ਅਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ। ਮੁੰਬਈ ’ਤੇ ਹਮਲਾ ਕਰਨ ਵਾਲੇ ਅਤਵਾਦੀਆਂ ਨੂੰ ਭਾਰਤੀ ਸੁਰਖਿਆ ਬਲਾਂ ਨੇ ਮੂੰਹ-ਤੋੜਵਾਂ ਜਵਾਬ ਦਿਤਾ ਸੀ।

VIA PUNJAB