ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਬਿਜਲੀ ਰੈਗੁਲੇਟਰੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਪ੍ਰਵੀਂਦਰ ਸਿੰਘ ਨੂੰ ਅਹੁਦੇ ਦੀ ਸਹੁੰ ਚੁਕਾਈ

ਚੰਡੀਗੜ੍ਹ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਅਜ ਇਥੇ ਹਰਿਆਣਾ ਬਿਜਲੀ ਰੈਗੁਲੇਟਰੀ ਕਮਿਸ਼ਨ (ਐਚ.ਈ. ਆਰ.ਸੀ.) ਦੇ ਨਵੇਂ ਨਿਯੁਕਤ ਮੈਂਬਰ ਪ੍ਰਵੀਂਦਰ ਸਿੰਘ ਨੂੰ ਅਹੁਦੇ ਅਤੇ ਗੋਪਨੀਯਤਾ ਦੀ ਸੁਹੰ ਦਵਾਈ। ਐਚ.ਈ.ਆਰ.ਸੀ. ਦੇ ਮੈਂਬਰ ਦੇ ਅਹੁਦੇ ਨੂੰ ਭਰਨ ਲਈ ਅਗਸਤ ਮਹੀਨੇ ਵਿਚ ਅਖਬਾਰਾਂ ਵਿਚ ਇਸ਼ਤਿਹਾਰ ਰਾਹੀਂ ਬਿਨੈ ਮੰਗੇ ਗਏ ਸਨ। ਰਾਜ ਸਰਕਾਰ ਵਲੋਂ ਜਸਟਿਸ ਪ੍ਰਮੋਦ ਕੋਹਲੀ (ਸੇਵਾ ਮੁਕਤ) ਦੀ ਅਗਵਾਈ ਹੇਂਠ ਗਠਨ ਚੋਣ ਕਮੇਟੀ ਵਿਚ ਮੁਖ ਸਕਤਰ ਡੀ.ਐਸ. ਢੇਸੀ ਅਤੇ ਕੇਂਦਰੀ ਬਿਜਲੀ ਅਥਾਰਿਟੀ ਦੇ ਚੇਅਰਮੈਨ ਪ੍ਰਕਾਸ਼ ਐਸ. ਮਹਾਸਕੇ ਮੈਂਬਰ ਵਜੋ ਸ਼ਾਮਿਲ ਹਨ? ਚੋਣ ਕਮੇਟੀ ਦੀ 22 ਨਵੰਬਰ, 2018 ਨੂੰ ਹੋਈ ਮੀਟਿੰਗ ਵਿਚ ਕਮੇਟੀ ਵਲੋਂ ਕੀਤੀ ਗਈ ਸਿਫ਼ਾਰਿਸ਼ਾਂ ਦੇ ਆਧਾਰ ’ਤੇ ਇਹ ਚੋਣ ਕੀਤਾ ਗਿਆ ਹੈ। ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਸਥਾਪਨਾ 1998 ਵਿਚ ਹਰਿਆਣਾ ਬਿਜਲੀ ਸੁਧਾਰ ਐਕਟ, 1998 ਦੇ ਤਹਿਤ ਕੀਤੀ ਗਈ ਸੀ। ਕਮਿਸ਼ਨ ਨੇ ਆਪਣੀ ਸਥਾਪਨਾ ਅਤੇ ਬਿਜਲੀ ਖੇਤਰ ਦੇ ਪ੍ਰਦਰਸ਼ਨ ਅਤੇ ਸੁਧਾਰਾਂ ਨੂੰ ਰੈਗੁਲੇਟਿਡ ਕਰਨ ਦੇ 20 ਸਾਲ ਪੂਰੇ ਕਰ ਲਏ ਹਨ। ਇਸ ਤੋਂ ਪਹਿਲਾਂ, ਮੁਖ ਮੰਤਰੀ ਨੇ ਐਚ.ਈ.ਆਰ.ਸੀ. ਦੇ ਮੈਂਬਰ ਵਜੋ ਨਿਯੁਕਤ ਕੀਤੇ ਜਾਣ ਲਈ ਪ੍ਰਵੀਂਦਰ ਸਿੰਘ ਅਤੇ ਉਨਾਂ ਦੇ ਪਰਿਵਾਰ ਦੇ ਮੈਂਬਰਾਂ ਨੁੰ ਵਧਾਈ ਦਿਤੀ। ਇਸ ਮੌਕੇ ’ਤੇ ਹਰਿਆਣਾ ਰਿਹਾਇਸ਼ ਬੋਰਡ ਦੇ ਚੇਅਰਮੈਨ ਜਵਾਹਰ ਯਾਦਵ, ਮੁਖ ਮੰਤਰੀ ਦੇ ਪ੍ਰਧਾਨ ਸਕਤਰ ਰਾਜੇਸ਼ ਖੁਲਰ, ਬਿਜਲੀ ਵਿਭਾਗ ਦੇ ਵਧੀਕ ਮੁਖ ਸਕਤਰ ਪੀ.ਕੇ. ਦਾਸ, ਬਿਜਲੀ ਨਿਗਮ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਸ਼ਤਰੂਜੀਤ ਕਪੂਰ, ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮੀਟਿਡ ਦੇ ਪ੍ਰਬੰਧ ਨਿਦੇਸ਼ਕ ਅਨੁਰਾਗ ਅਗਰਵਾਲ, ਹਰਿਆਣਾ ਬਿਜਲੀ ਉਤਪਾਦਨ ਨਿਗਮ ਦੇ ਪ੍ਰਬੰਧ ਨਿਦੇਸ਼ਕ ਵਿਨੀਤ ਗਰਗ, ਹਰਿਆਣਾ ਦੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਅਤੇ ਪ੍ਰਵੀਂਦਰ ਸਿੰਘ ਦੇ ਪਰਿਵਾਰ ਦੇ ਮੈਂਬਰ ਅਤੇ ਸ਼ੁਭ ਚਿੰਤਕ ਮੌਜੂਦ ਸਨ।

VIA PUNJAB