- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੁੱਖ ਮੰਤਰੀ 5 ਸਤੰਬਰ ਨੂੰ ਭਾਜਪਾ ਦੇ ਵੱਖ-ਵੱਖ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰਾਂ ਕਰਣਗੇ
ਚੰਡੀਗੜ੍ਹ – ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਦਸਿਆ ਕਿ 5 ਸਤੰਬਰ ਨੂੰ ਮੁੱਖ ਮੰਤਰੀ, ਸਾਰੇ ਮੰਤਰੀ ਅਤੇ ਬੋਰਡਾਂ -ਨਿਗਮਾਂ ਦੇ ਚੇਅਰਮੈਨ ਤੇ ਡਿਪਟੀ ਚੇਅਰਮੈਨਾਂ ਤੋਂ ਇਲਾਵਾ ਸੂਬਾ ਭਾਜਪਾ ਦੇ ਵੱਖ-ਵੱਖ ਅਧਿਕਾਰੀਆਂ ਦਾ ਮੰਥਨ ਕੈਂਪ ਹੋਵੇਗਾ׀ ਸ੍ਰੀ ਬੇਦੀ ਅੱਜ ਇੱਥੇ ਚੰਡੀਗੜ੍ਹ ਦੇ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ׀ ਇਸ ਮੌਕੇ ’ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਾਕਾਰ ਰਾਜੀਵ ਜੈਨ ਵੀ ਮੌਜੂਦ ਸਨ׀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਨੇ ਅਣਓਪਚਾਰਿਕ ਕੈਬੀਨੇਟ ਦੀ ਮੀਟਿੰਗ ਵਿਚ ਹੋਈ ਚਰਚਾ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਮੀਟਿੰਗ ਵਿਚ ਅਗਲੀ 6 ਸਤੰਬਰ ਨੂੰ ਨਰਾਇਣਗੜ੍ਹ ਵਿਚ ਸਬਜੀ ਉਤਪਾਦਕ ਕਿਸਾਨਾਂ ਦੀ ਹੋਣ ਵਾਲੀ ‘ਧੰਨਵਾਦ ਰੈਲੀ’, ਕਰਨਾਲ ਵਿਚ 17 ਸਤੰਬਰ ਨੂੰ ‘ਮਜਦੂਰ ਦਿਵਸ’ ਸਮਾਰੋਹ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮ ਦਿਨ ’ਤੇ 17 ਸਤੰਬਰ ਨੂੰ ਹੀ ਪੂਰੇ ਦੇਸ਼ ਵਿਚ ਗਰੀਬਾਂ ਦੇ ਲਈ ਸ਼ੁਰੂ ਕੀਤੀ ਜਾਣ ਵਾਲੀ ‘ਆਯੂਸ਼ਮਾਨ ਭਾਰਤ’ ਯੋਜਨਾ ਅਤੇ ਕੇਂਦਰ ਸਰਕਾਰ ਵੱਲੋਂ ਕੌਮੀ ਪਿਛੜਾ ਵਰਗ ਆਯੋਗ ਨੂੰ ਸੰਵੈਧਾਨਿਕ ਦਰਜਾ ਦਿੱਤੇ ਜਾਣ ’ਤੇ ਚਰਚਾ ਹੋਈ׀ ਉਨ੍ਹਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੰਥਨ ਕੈਂਪ ਵਿਚ ਮੰਤਰੀ ਮੰਡਲ ਦੇ ਮੈਂਬਰਾਂ, ਚੇਅਰਮੈਨਾਂ ਤੇ ਪਾਰਟੀ ਦੇ ਅਧਿਕਾਰੀਆਂ ਦੇ ਵਿਚ ਹਰਿਆਣਾ ਤੇ ਕੇਂਦਰ ਸਰਕਾਰ ਵੱਲੋਂ ਜਨਹਿੱਤ ਵਿਚ ਲਾਗੂ ਯੋਜਨਾਵਾਂ ਦੇ ਬਾਰੇ ਵਿਚ ਚਰਚਾ ਹੋਵੇਗੀ׀ ਇਹ ਕੈਂਪ ਚੰਡੀਗਨ੍ਹ ਜਾਂ ਆਸਪਾਸ ਦੇ ਖੇਤਰ ਵਿਚ ਆਯੋਜਿਤ ਕੀਤਾ ਜਾਵੇਗਾ׀ ਉਨ੍ਹਾਂ ਨੇ ਕਿਹਾ ਕਿ ਸਬਜੀ ਉਤਪਾਦਕ ਕਿਸਾਨਾਂ ਦੇ ਲਈ ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੀ ਭਾਵਾਂਤਰ ਯੋਜਨਾ ਅਨੌਖੀ ਯੋਜਨਾ ਹੈ ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਸਬਜੀਆਂ ਦੇ ਬਾਜਾਰ ਵਿਚ ਭਾਅ ਘੱਟ ਹੋਣ ਦੇ ਡਰ ਨਾਲ ਤੋਂ ਮੁਕਤੀ ਮਿਲੀ ਹੈ׀ ਇਸ ਲਈ ਇਹ ਕਿਸਾਨ ਵੀ 6 ਸਤੰਬਰ ਨੂੰ ਨਰਾਇਣਗੜ੍ਹ ਵਿਚ ਕਿਰਤ, ਰੁਜਗਾਰ ਅਤੇ ਖਨਨ ਰਾਜ ਮੰਤਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਂਠ ‘ਧੰਨਵਾਦ ਰੈਲੀ’ ਕਰਣਗੇ ਜਿਸ ਵਿਚ ਮਨੋਹਰ ਲਾਲ ਮੁੱਖ ਮਹਿਮਾਨ ਹੋਣਗੇ׀ ਕੇਂਦਰ ਸਰਕਾਰ ਵੱਲੋਂ ਕੌਮੀ ਪਿਛੜਾ ਵਰਗ ਆਯੋਗ ਨੂੰ ਸੰਵੈਧਾਨਿਕ ਦਰਜਾ ਦਿੱਤੇ ਜਾਣ ’ਤੇ ਸ੍ਰੀ ਬੇਦੀ ਨੇ ਹਰਿਆਣਾ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਨਾਲ ਪਿਛੜਾ ਵਰਗ ਵਿਚ ਸ਼ਾਮਿਲ ਹੋਣ ਜਾਂ ਰਾਖਵੇਂ ਦੀ ਮੰਗ ਕਰਨ ਵਾਲੇ ਮਾਮਲਿਆਂ ਦਾ ਸਥਾਈ ਹੱਲ ਹੋਵੇਗਾ׀ ਉਨ੍ਹਾਂ ਨੇ ਕਿਹਾ ਕਿ ਹੁਣ ਇਸ ਮਾਮਲੇ ਵਿਚ ਰਾਜਨੀਤਿਕ ਦਖਲਅੰਦਾਜੀ ਨਹੀਂ ਹੋਵੇਗੀ ਅਤੇ ਪਿਛੜਾ ਵਰਗ ਵਿਚ ਸ਼ਾਮਿਲ ਹੋਣ ਦੀ ਤੇ ਰਾਖਵੇਂ ਦੇ ਕਿਸੇ ਵੀ ਤਰ੍ਹਾ ਦੀ ਮੰਗ ਦੀ ਸੁਣਵਾਈ ਕੌਮੀ ਪਿਛੜਾ ਵਰਗ ਆਯੋਗ ਹੀ ਕਰੇਗਾ׀ ਉਨ੍ਹਾਂ ਨੇ ਦਸਿਆ ਕਿ 17 ਸਤੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮ ਦਿਨ ’ਤੇ ਪੂਰੇ ਦੇਸ਼ ਵਿਚ ਗਰੀਬਾਂ ਲਈ ‘ਆਯੂਸ਼ਮਾਨ ਭਾਰਤ’ ਯੋਜਨਾ ਸ਼ੁਰੂ ਕੀਤੀ ਜਾਵੇਗੀ ਜਿਸ ਵਿਚ ਗਰੀਬ ਮਰੀਜਾਂ ਦਾ 5 ਲੱਖ ਰੁਪਏ ਤਕ ਦਾ ਫ਼ਰੀ ਇਲਾਜ ਕੀਤਾ ਜਾਵੇਗਾ׀ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਹਰਿਆਣਾ ਸਰਕਾਰ ਨੇ ਤਾਂ ਇਸ ਯੋਜਨਾ ਦਾ ਲਾਭ ਹਰਿਆਣਾ ਦੇ ਗਰੀਬਾਂ ਨੂੰ ਪਹਿਲਾਂ ਹੀ ਦੇਣਾ ਸ਼ੁਰੂ ਕਰ ਦਿੱਤਾ ਹੈ׀ ਹਰਿਆਣਾ ਵਿਚ ਇਸ ਯੋਜਨਾ ਦੇ ਤਹਿਤ ਰਾਜ ਦੇ ਸਾਰੇ ਜਿਲ੍ਹਾ ਹਸਪਤਾਲਾਂ, ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਕਰਨਾਲ, ਈ.ਐਸ.ਆਈ.ਸੀ. ਮੈਡੀਕਲ ਹਸਪਤਾਲ ਫ਼ਰੀਦਾਬਾਦ ਅਤੇ ਪੀ.ਜੀ.ਆਈ.ਐਮ.ਐਸ. ਰੋਹਤਕ ਵਿਚ ਗਰੀਬਾਂ ਨੂੰ ਯੋਜਨਾ ਦਾ ਲਾਭ ਦੇਣਾ ਸ਼ੁਰੂ ਵੀ ਕਰ ਦਿੱਤਾ ਹੈ׀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਨੇ ਸੂਬਾ ਸਰਕਾਰ ਨੂੰ ਸਾਰੀ ਸ਼੍ਰੇਣੀਆਂ ਦੇ ਲਈ ਸਮਾਨ ਭਾਵਨਾ ਨਾਲ ਕੰਮ ਕਰਨ ਵਾਲੀ ਸਰਕਾਰ ਦਸਦੇ ਹੋਏ ਕਿਹਾ ਕਿ ਰਾਜ ਦੇ 2.55 ਕਰੋੜ ਲੋਕਾਂ ਵਿੱਚੋਂ 1.90 ਕਰੋੜ ਲੋਕਾਂ ਤਕ ਰਾਜ ਸਰਕਾਰ ਦੀ ਕਿਸੇ ਨਾ ਕਿਸੇ ਯੋਜਨਾ ਦਾ ਸਿੱਧੇ ਜਾਂ ਅਸਿੱਧੇ ਰੂਪ ਤੋਂ ਲਾਭ ਜਰੂਰ ਪਹੁੰਚਿਆ ਹੈ


