- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੋਗੇ ਤੋਂ ਸੰਗਰੂਰ ਲਈ ਬੁੱਕ ਕੀਤੇ ਕੁਰੀਅਰ ’ਚ ਧਮਾਕਾ, ਦੋ ਫੱਟੜ
ਮੋਗਾ – ਬੁਧਵਾਰ ਦੁਪਹਿਰ ਕਰੀਬ ਸਾਢੇ ਬਾਰਾਂ ਵਜੇ ਸ਼ਹਿਰ ਦੇ ਚੈਂਬਰ ਰੋਡ ਸਥਿਤ ਸੂਦ ਕੁਰੀਅਰ ਸਰਵਿਸ ਦੇ ਦਫ਼ਤਰ ਵਿਚ ਬਲਾਸਟ ਹੋਣ ਨਾਲ ਮਾਲਕ ਸਮੇਤ ਦੋ ਜਣੇ ਜ਼ਖ਼ਮੀ ਹੋ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਨੇੜਲੀਆਂ ਦੁਕਾਨਾਂ ‘ਚੋਂ ਲੋਕ ਬਾਹਰ ਆ ਗਏ ਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਮਿਲੀ ਜਾਣਕਾਰੀ ਅਨੁਸਾਰ ਕੋਈ ਅਣਪਛਾਤਾ ਵਿਅਕਤੀ ਸੰਗਰੂਰ ਲਈ ਪਾਰਸਲ ਦੇਣ ਲਈ ਆਇਆ ਸੀ ਤੇ ਪੈਕਟ ਫੜਾ ਕੇ ਭਜ ਗਿਆ। ਕੁਝ ਹੀ ਮਿੰਟਾਂ ਉਸ ਪਾਰਸਲ ‘ਚ ਧਮਾਕਾ ਹੋ ਗਿਆ।ਇਸ ਧਮਾਕੇ ਵਿਚ ਕੁਰੀਅਰ ਦਫ਼ਤਰ ਦਾ ਮਾਲਕ ਵਿਕਾਸ ਸੂਦ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਦੀ ਦੁਕਾਨ ‘ਤੇ ਫ਼ੋਟੋਸਟੇਟ ਕਰਵਾਉਣ ਆਇਆ ਰਾਕੇਸ਼ ਤਾਇਲ ਨੂੰ ਵੀ ਸਟਾਂ ਵਜੀਆਂ।


