ਮੋਦੀ ਨੇ ਮਜ਼ਬੂਤ ਸਰਕਾਰ ਚੁਣਨ ਦਾ ਸੱਦਾ ਦਿੱਤਾ

ਬਾਗਲਕੋਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰੀ ਕਰਨਾਟਕ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰ ’ਚ ਮਜ਼ਬੂਤ ਸਰਕਾਰ ਚੁਣਨ ਦੀ ਵਕਾਲਤ ਕੀਤੀ। ਉਨ੍ਹਾਂ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ’ਤੇ ਤਨਜ਼ ਕਸਦਿਆਂ ਕਿਹਾ ਕਿ ਜੇਕਰ ਤੁਸੀਂ ਮਜ਼ਬੂਤ ਸਰਕਾਰ ਦੇਖਣੀ ਚਾਹੁੰਦੇ ਹੋ ਤਾਂ ਦਿੱਲੀ ਵੱਲ ਦੇਖੋ ਪਰ ਜੇਕਰ ਮਜਬੂਰ ਸਰਕਾਰ ਦੇਖਣੀ ਹੈ ਤਾਂ ਕਰਨਾਟਕ ਦਾ ਹਾਲ ਦੇਖ ਸਕਦੇ ਹੋ। ਉਨ੍ਹਾਂ ਕਿਹਾ ਕਿ ਕਾਂਗਰਸ ਮਜਬੂਰ ਸਰਕਾਰ ਚਾਹੁੰਦੀ ਹੈ। ਮੁੰਬਈ ਦਹਿਸ਼ਤੀ ਹਮਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਤਤਕਾਲੀ ਸਰਕਾਰ ਚੁਫੇਰੇ ਕੁਰਲਾਉਂਦੀ ਫਿਰਦੀ ਸੀ ਪਰ ਹੁਣ ਹਾਲਾਤ ਬਦਲ ਗਏ ਹਨ ਅਤੇ ਪਾਕਿਸਤਾਨ ਹਰ ਥਾਂ ’ਤੇ ਰੋਂਦਾ ਫਿਰ ਰਿਹਾ ਹੈ ਕਿ ਮੋਦੀ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਹੈ।

VIA PUNJAB