- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੋਦੀ ਵੱਲੋਂ ਫਰਾਈਟ ਕੌਰੀਡੋਰ ਦੇ ਰੇਵਾੜੀ-ਮਦਾਰ ਖੰਡ ਦਾ ਉਦਘਾਟਨ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਸਟਰਨ ਡੈਡੀਕੇਟਿਡ ਫਰਾਈਟ ਕੌਰੀਡੋਰ (ਡਬਲਿਊਡੀਐੱਫਸੀ) ਦਾ 306 ਕਿਲੋਮੀਟਰ ਲੰਮਾ ਨਿਊ ਰਿਵਾੜੀ-ਨਿਊ ਮਦਾਰ ਖੰਡ ਅੱਜ ਦੇਸ਼ ਨੂੰ ਸਮਰਪਿਤ ਕਰ ਦਿੱਤਾ। ਸ੍ਰੀ ਮੋਦੀ ਨੇ ਇਸ ਮੌਕੇ ਡੇਢ ਕਿਲੋਮੀਟਰ ਲੰਮੀ ਦੋਹਰੇ ਸਟੈਕ ਵਾਲੀ ਕੰਟੇਨਰ ਟਰੇਨ ਨੂੰ ਵੀ ਹਰੀ ਝੰਡੀ ਵਿਖਾਈ। ਬਿਜਲਈ ਇੰਜਣ ਨਾਲ ਚੱਲਣ ਵਾਲੀ ਇਹ ਗੱਡੀ ਨਿਊ ਅਟੇਲੀ ਤੋਂ ਨਿਊ ਕਿਸ਼ਨਗੜ੍ਹ ਦਰਮਿਆਨ ਚੱਲੇਗੀ।ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤੇ ਉਦਘਾਟਨ ਮਗਰੋਂ ਕਿਹਾ, ‘ਦੇਸ਼ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਜਿਹੜਾ ‘ਮਹਾਯੱਗ’ ਸ਼ੁਰੂ ਕੀਤਾ ਹੈ, ਉਸ ਨੂੰ ਅੱਜ ਨਵੀਂ ਰਫ਼ਤਾਰ ਮਿਲੀ ਹੈ। ਇਹ ਸਮਰਪਿਤ ਮਾਲ ਢੁਆਈ ਗਲਿਆਰਾ 21ਵੀਂ ਸਦੀ ਦੇ ਭਾਰਤ ਲਈ ਯੁੱਗ ਪਲਟਾਊ ਸਾਬਤ ਹੋਵੇਗਾ।’ ਉਨ੍ਹਾਂ ਕਿਹਾ, ‘ਪਿਛਲੇ ਪੰਜ ਤੋਂ ਛੇ ਸਾਲਾਂ ਦੀ ਸਖ਼ਤ ਘਾਲਣਾ ਮਗਰੋਂ ਅੱਜ ਇਸ (ਪ੍ਰਾਜੈਕਟ) ਦੇ ਇਕ ਵੱਡੇ ਹਿੱਸੇ ਨੇ ਹਕੀਕਤ ਦਾ ਰੂਪ ਲਿਆ ਹੈ।’ ਸ੍ਰੀ ਮੋਦੀ ਨੇ ਇਸ ਮੌਕੇ ਪਿਛਲੇ 10 ਤੋਂ 12 ਦਿਨਾਂ ’ਚ ਦੇਸ਼ ਨੂੰ ਸਮਰਪਿਤ ਕੀਤੇ ਕਈ ਪ੍ਰਾਜੈਕਟਾਂ ਨੂੰ ਵੀ ਗਿਣਾਇਆ। ਇਸ ਮੌਕੇ ਹਰਿਆਣਾ ਦੇ ਰਾਜਪਾਲ ਸਤਿਆਦੇਵ ਨਰਾਇਣ ਆਰੀਆ, ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ, ਰੇਲ ਮੰਤਰੀ ਪਿਊਸ਼ ਗੋਇਲ, ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਆਦਿ ਹਾਜ਼ਰ ਸਨ।


