ਮੌੜ ਦੀ ਪੁਲਿਸ ਨੇ ਕੀਤਾ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫ਼ਾਸ਼

ਅਮਨਦੀਪ ਸਿੰਘ ਰਮਨੇ ਖ਼ਿਲਾਫ ਪਹਿਲਾਂ ਵੀ ਜਬਰ ਜਿਨਾਹ ਅਤੇ ਨਸ਼ਾ ਤਸਕਰੀ ਦੇ ਪਰਚੇ ਹਨ ਦਰਜ਼: ਸਬ ਇੰਸ : ਗਨੇਸ਼ਵਰ ਕੁਮਾਰ

ਮੌੜ ਮੰਡੀ- ਥਾਣਾ ਮੌੜ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਮੌੜ ਪੁਲਸ ਨੂੰ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਨੂੰ ਗ੍ਰਿਫ਼ਤਾਰ ਕਰ ਲਿਆ। ਗਿਰੋਹ ਦੇ ਗ੍ਰਿਫਤਾਰ ਕੀਤੇ ਤਿੰਨ ਮੈਂਬਰਾਂ ਤੋਂ ਪੁਲਿਸ ਨੇ ਹਥਿਆਰ ਵੀ ਬਰਾਮਦ ਕੀਤੇ ਹਨ ਅਤੇ ਪੁਲਿਸ ਨੇ ਧਾਰਾ 392,34,ਆਈ.ਪੀ.ਸੀ.25/54/59 ਅਸਲਾ ਐਕਟ ਅਧੀਨ ਪਰਚਾ ਦਰਜ਼ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਰੋਮੀ ਕੁਮਾਰ ਪੁੱਤਰ ਰੋਮਾਲੋ ਵਾਸੀ ਰੇਲਵੇ ਰੋਡ ਮੌੜ ਮੰਡੀ ਨੂੰ ਇਸ ਗਿਰੋਹ ਨੇ ਏਅਰਗੰਨ ਦੀ ਨੋਕ ‘ਤੇ ਇਸ ਦਾ ਮੋਬਾਇਲ ਖੋਹ ਲਿਆ ਸੀ ਅਤੇ ਇਹਨ੍ਹਾਂ ਦੇ ਦੋ ਸਾਥੀ ਕਾਲੇ ਰੰਗ ਦੇ ਪਲੈਟੀਨਾ ਮੋਟਰ ਸਾਇਕਲ ‘ਤੇ ਭੱਜਣ ਵਿੱਚ ਸਫਲ ਹੋ ਗਏ ਸਨ,ਜਦਕਿ ਲਵਪ੍ਰੀਤ ਸਿੰਘ ਨੂੰ ਮੌਕੇ ‘ਤੇ ਲੋਕਾਂ ਵੱਲੋਂ ਫੜ੍ਹ ਲਿਆ ਸੀ। ਅੱਜ ਪੁਲਿਸ ਨੇ ਫੜੇ ਗਏ ਲੁਟੇਰੇ ਦੀ ਜਾਣਕਾਰੀ ‘ਤੇ ਬਾਕੀ ਦੇ ਦੋ ਲੁਟੇਰੇ ਅਮਨਦੀਪ ਸਿੰਘ ਉਰਫ਼ ਰਮਨਾ ਅਤੇ ਚਰਨਜੀਤ ਸਿੰਘ ਉਰਫ਼ ਲੋਹਾ ਉਰਫ਼ ਮਾਸ ਵਾਸੀ ਤਲਵੰਡੀ ਸਾਬ੍ਹੋੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੌੜ ਦੇ ਸਬ ਇੰਸਪੈਕਟਰ ਗਨੇਸ਼ਵਰਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਵਿੱਚੋਂ ਅਮਨਦੀਪ ਸਿੰਘ ਉਰਫ਼ ਰਮਨਾ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਪਰਚੇ ਦਰਜ਼ ਹਨ ਜਿਵੇਂ ਥਾਣਾ ਤਲਵੰਡੀ ਸਾਬ੍ਹੋ ਵਿੱਚ ਐਨ.ਡੀ.ਪੀ.ਐੱਸ.ਐਕਟ ਅਤੇ ਥਾਣਾ ਬਾਲਿਆਂਵਾਲੀ ਵਿੱਚ ਜਬਰ ਜਿਨਾਹ ਦਾ ਪਰਚਾ ਦਰਜ਼ ਹੈ ਅਤੇ ਦੂਜੇ ਦੋ ਦੋਸ਼ੀਆਂ ਖਿਲਾਫ਼ ਦਰਜ਼ ਪਰਚਿਆਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਅਤੇ ਇਹਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨ੍ਹਾਂ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਬਾਰੇ ਪੁੱਛ ਪੜਤਾਲ ਕੀਤੀ ਜਾਵੇਗੀ।

VIA PUNJAB