ਮੰਤਰੀ ਨੇ ਅਸਲ ਸਮੱਸਿਆਵਾਂ ਦੇ ਹੱਲ ਦੇ ਲਈ ਅਨਏਡਿਡ ਕਾਲਜਿਟ ਨੂੰ ਭਰੋਸਾ ਦਿੱਤਾ

ਜੈਕ ਵਫਦ ਨੇ ਉੱਚ ਸਿੱਖਿਆ ਮੰਤਰੀ ਸ਼੍ਰੀ ਤ੍ਰਿਪਤ ਬਾਜਵਾ ਨਾਲ ਮੁਲਾਕਾਤ ਕੀਤੀ

ਚੰਡੀਗੜ – ਜੁਆਇੰਟ ਐਕਸ਼ਨ ਕਮੇਟੀ (ਜੈਕ) ਦੇ ਇੱਕ ਵਫ਼ਦ ਨੇ ਅੱਜ ਪੰਜਾਬ ਦੇ ਉੱਚ ਸਿੱਖਿਆ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਪੰਜਾਬ ਭਵਨ, ਚੰਡੀਗੜ ਵਿਖੇ ਮੁਲਾਕਾਤ ਕੀਤੀ।ਸਕੱਤਰ ਉੱਚ ਸਿੱਖਿਆ, ਪੰਜਾਬ ਸ੍ਰੀ ਰਾਹੁਲ ਭੰਡਾਰੀ ਆਈ.ਏ.ਐਸ., ਵਿਸ਼ੇਸ਼ ਸਕੱਤਰ ਤਕਨੀਕੀ ਸਿੱਖਿਆ, ਪੰਜਾਬ ਸ੍ਰੀ ਮਹਿੰਦਰ ਪਾਲ ਅਰੋੜਾ ਆਈਏਐਸ ਅਤੇ ਪ੍ਰੋ. ਬੀ.ਐਸ. ਘੁੰਮਣ, ਉੱਪ ਕੁੱਲਪਤੀ, ਪੰਜਾਬੀ ਯੂਨੀਵਸਿਟੀ, ਪਟਿਆਲਾ, ਪ੍ਰੋ. ਕਰਮਜੀਤ ਸਿੰਘ, ਪ੍ਰੋ. ਸੰਜੈ ਕੌਸ਼ਿਕ, ਯੂਨੀਵਰਸਿਟੀ ਬਿਜਨੈਸ ਸਕੂਲ, ਪੰਜਾਬ ਯੂਨੀਵਰਸਿਟੀ ਅਤੇ ਪ੍ਰੋ. ਕੇ.ਐਸ. ਕਾਹਲੋਂ, ਰਜਿਸਟਰਾਰ, ਜੀ.ਐਨ.ਡੀ.ਯੂ ਵੀ ਮੀਟਿੰਗ ਦੇ ਦੌਰਾਨ ਹਾਜ਼ਿਰ ਸਨ।ਜੈਕ ਦੇ ਸਪੋਕਸਮੈਨ ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਜੈਕ ਦੇ ਵਫਦ ਨੇ ਪੰਜਾਬ, ਪੰਜਾਬੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਮੁਸ਼ਕਿਲਾਂ ਤੋ ਜਾਣੁ ਕਰਵਾਇਆ। ਬਾਜਵਾ ਨੇ ਵਫਦ ਦੀ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਕਿਹਾ ਕਿ ਵਿਭਾਗ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਨਹੀ ਕਰੇਗਾ, ਲੇਕਿਨ ਨਾਲ ਹੀ, ਜੋ ਵੀ ਸਮੱਸਿਆਵਾਂ ਅਤੇ ਸ਼ਿਕਾਇਤਾਂ ਕਾਲਜ ਦੇ ਕੋਲ ਹਨ, ਵਿਭਾਗ ਉਹਨਾਂ ਨੂੰ ਜਲਦੀ ਤੋ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰੇਗਾ।ਇਸ ਮੌਕੇ ਸ੍ਰੀ ਜਗਜੀਤ ਸਿੰਘ, ਪ੍ਰਧਾਨ, ਬੀ.ਐੱਡ ਫੈਡਰੇਸ਼ਨ; ਸਰਦਾਰ ਸੁਖਮੰਦਰ ਸਿੰਘ ਚੱਠਾ, ਪ੍ਰਧਾਨ, ਪੰਜਾਬ ਅਨਏਡਿਡ ਡਿਗਰੀ ਕਾਲੇਜਿਸ ਐਸੋਸਏਸ਼ਨ (ਪੁੱਡਕਾ); ਡਾ. ਗੁਰਮੀਤ ਸਿੰਘ ਧਾਲੀਵਾਲ, ਪ੍ਰਧਾਨ, ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਸ ਐਸੋਸਿਏਸ਼ਨ; ਸ੍ਰੀ ਚਰਨਜੀਤ ਵਾਲੀਆ, ਪ੍ਰਧਾਨ, ਨਰਸਿੰਗ ਕਾਲੇਜਿਸ ਐਸੋਸਿਏਸ਼ਨ; ਸ. ਰਜਿੰਦਰ ਧਨੋਆ, ਪੋਲੀਟੈਕਨਿਕ ਐਸੋਸਿਏਸ਼ਨ; ਸ੍ਰੀ ਸ਼ਿਮਾਂਸ਼ੂ ਗੁਪਤਾ ਆਈਟੀਆਈ ਐਸੋਸਿਏਸ਼ਨ; ਸ. ਨਿਰਮਲ ਸਿੰਘ, ਈਟੀਟੀ ਫੈਡਰੇਸ਼ਨ; ਡਾ. ਅੰਸ਼ੂ ਕਟਾਰੀਆ, ਪ੍ਰਧਾਨ, ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ ਆਦਿ ਵੀ ਹਾਜ਼ਿਰ ਸਨ।

VIA PUNJAB