- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੱਧ ਪ੍ਰਦੇਸ਼ ਵਿੱਚ ਜਹਾਜ਼ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ
ਮੱਧ ਪ੍ਰਦੇਸ਼ ਤੋਂ ਇਕ ਦੁਖ ਭਰੀ ਖਬਰ ਸਾਹਮਣੇ ਆਈ, ਇਥੇ ਸਾਗਰ ਜ਼ਿਲੇ ਵਿੱਚ ਇਕ ਟ੍ਰੇਨੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਇਕ ਨਿਜੀ ਹਵਾਬਾਜੀ ਅਕੈਡਮੀ ਦਾ ਸੀ, ਏਅਰ ਸਟ੍ਰਿਪ ਤੇ ਉਤਰਦੇ ਸਮੇਂ ਇਹ ਹਾਦਸਾ ਵਾਪਰਿਆ, ਜਦੋਂ ਜਹਾਜ਼ ਨੇੜਲੇ ਖੇਤਾਂ ਵਿੱਚ ਜਾ ਡਿੱਗਿਆ| ਜਿਸ ਕਾਰਨ ਉਸ ਵਿੱਚ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ|ਸਾਗਰ ਜ਼ਿਲੇ ਦੇ ਜ਼ਿਲਾ ਪੁਲੀਸ ਇੰਚਾਰਜ ਅਮਿਤ ਸਾਂਘੀ ਨੇ ਦੱਸਿਆ ਕਿ ਵਿੱਚਾਇਮਸ ਅਕੈਡਮੀ’ ਦਾ ਜਹਾਜ਼ ਜਦੋਂ ਧਾਨਾ ਹਵਾਈ ਪੱਟੀ ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸੇ ਸਮੇਂ ਇਹ ਨਜ਼ਦੀਕ ਦੇ ਖੇਤ ਵਿੱਚ ਹਾਦਸਾਗ੍ਰਸਤ ਹੋ ਗਿਆ|ਉਹਨਾਂ ਨੇ ਕਿਹਾ, ‘ਇਸ ਹਾਦਸੇਵਿੱਚ ਟ੍ਰੇਨਰ ਅਸ਼ੋਕ ਮਕਵਾਨਾ (58) ਅਤੇ ਟ੍ਰੇਨੀ ਪਿਊਸ਼ ਸਿੰਘ (28) ਦੀ ਮੌਤ ਹੋ ਗਈ| ਇਹ ਹਾਦਸਾ ਕਰੀਬ 10 ਵਜੇ ਵਾਪਰਿਆ| ਚਾਇਮਸ ਅਕੈਡਮੀ ਦੇ ਸਥਾਨਕ ਪ੍ਰਸ਼ਾਸਕ ਰਾਹੁਲ ਸ਼ਰਮਾ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ| ਮੌਕੇ ਤੇ ਫਾਇਰ ਬ੍ਰਿਗੇਡ ਸਣੇ ਬਚਾਅ ਦੀਆਂ ਗੱਡੀਆਂ ਪਹੁੰਚੀਆਂ| ਫਿਲਹਾਲ ਹਾਦੇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਜਾਂਚ ਕੀਤੀ ਜਾ ਰਹੀ ਹੈ|


