- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਯੂ ਟਿਊਬ ਤੇ ਅੱਠ ਲੱਖ ਤੋਂ ਵੱਧ ਲੋਕਾਂ ਨੇ ਵੇਖਿਆ ਫਿਲਮ ‘ਜ਼ੋਰਾ-ਦਾ ਸੈਂਕਡ ਚੈਪਟਰ’ ਦਾ ਟੀਜਰ
ਚੰਡੀਗੜ੍ਹ – ਪੰਜਾਬੀ ਫ਼ਿਲਮ ‘ਜ਼ੋਰਾ-ਦਾ ਸੈਂਕਡ ਚੈਪਟਰ’ ਦੇ ਟੀਜਰ ਨੂੰ ਯੂਟਿਊਬ ਤੇ ਹੁਣ ਤੱਕ ਅੱਠ ਲੱਖ ਦੇ ਕਰੀਬ ਦੇਖਿਆ ਜਾ ਚੁੱਕਾ ਹੈ| ਬਠਿੰਡੇ ਵਾਲੇ ਬਾਈ ਫ਼ਿਲਮਜ਼, ਲਾਊਡ ਰੋਰ ਫਿਲਮ ਐਂਡ ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣੀ ਇਹ ਫਿਲਮ 6 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ ਹੋਵੇਗੀ|ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ ਅਤੇ ਅਮਰਿੰਦਰ ਸਿੰਘ ਰਾਜੂ ਵਲੋਂ ਬਣਾਈ ਇਸ ਫਿਲਮ ਦੇ ਲੇਖਕ-ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਹਨ| ਪੰਜਾਬੀ ਫ਼ਿਲਮਾਂ ਦੇ ਐਕਸ਼ਨ ਹੀਰੋ ਦੀਪ ਸਿੱਧੂ ਅਤੇ ਪੰਜਾਬੀ ਗਾਇਕ ਸਿੰਗਾਂ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿੱਚ ਧਰਮਿੰਦਰ, ਗੁੱਗੂ ਗਿੱਲ, ਜਪੁਜੀ ਖਹਿਰਾ, ਮਾਹੀ ਗਿੱਲ, ਆਸ਼ੀਸ ਦੁੱਗਲ, ਹੌਬੀ ਧਾਲੀਵਾਲ, ਕੁੱਲ ਸਿੱਧੂ, ਯਾਦ ਗਰੇਵਾਲ, ਸੋਨਪ੍ਰੀਤ ਜਵੰਦਾ ਅਤੇ ਮੁਕੇਸ਼ ਤਿਵਾੜੀ ਵੀ ਨਜਰ ਆਉਣਗੇ| ਫਿਲਮ ਦੀ ਕਹਾਣੀ ਪੰਜਾਬ ਪੁਲੀਸ, ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਸਬੰਧਿਤ ਹੈ| ਫਿਲਮ ਦਾ ਸੰਗੀਤ ਮਿਊਜਿਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਤਿਆਰ ਕੀਤਾ ਹੈ ਅਤੇ ਫਿਲਮ ਦੇ ਗੀਤ ਗਿੱਪੀ ਗਰੇਵਾਲ, ਲਾਭ ਹੀਰਾ ਤੇ ਸਿੰਗਾਂ ਵਲੋਂ ਗਏ ਹਨ|


