ਯੋਗ ਨੂੰ ਬਣਾਓ ਆਪਣੇ ਜੀਵਨ ਦਾ ਅਭਿੰਨ ਅੰਗ : ਨਰਿੰਦਰ ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 21 ਜੂਨ ਨੂੰ ਵਿਸ਼ਵ ਯੋਗ ਦਿਵਸ ਤੋਂ ਪਹਿਲਾਂ ਲੋਕਾਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਅਭਿੰਨ ਅੰਗ ਬਣਾਉਣ ਦੀ ਅਪੀਲ ਕੀਤੀ| ਯੋਗ ਦੇ ਕਈ ਫਾਇਦਿਆਂ ਦਾ ਧਿਆਨ ਦਿਵਾਉਂਦੇ ਹੋਏ ਉਨ੍ਹਾਂ ਨੇ ਯੋਗ ਦੇ ਇਕ ਆਸਨ ਦਾ ਛੋਟਾ ਜਿਹਾ ਵੀਡੀਓ ਵੀ ਪੋਸਟ ਕੀਤਾ| ਪਿਛਲੇ ਸਾਲ ਵੀ ਉਨ੍ਹਾਂ ਨੇ ਵੱਖ-ਵੱਖ ਯੋਗ ਆਸਨਾਂ ਤੇ ਕਈ ਵੀਡੀਓ ਕਲਿੱਪ ਪੋਸਟ ਕੀਤੇ ਸਨ| ਉਨ੍ਹਾਂ ਨੇ ਟਵੀਟ ਕੀਤਾ,”21 ਜੂਨ ਨੂੰ ਅਸੀਂ ਯੋਗ ਦਿਵਸ 2019 ਮਨਾਉਣ ਜਾ ਰਹੇ ਹਾਂ| ਮੈਂ ਤੁਹਾਨੂੰ ਸਾਰਿਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਅਭਿੰਨ ਹਿੱਸਾ ਬਣਾਉਣ ਅਤੇ ਦੂਜਿਆਂ ਨੂੰ ਵੀ ਅਜਿਹੇ ਕਰਨ ਲਈ ਪ੍ਰੇਰਿਤ ਕਰਨ ਦੀ ਅਪੀਲ ਕਰਦਾ ਹਾਂ|”.ਸਰਕਾਰ ਨੇ ਦਿੱਲੀ, ਸ਼ਿਮਲਾ, ਮੈਸੂਰ, ਅਹਿਮਦਾਬਾਦ ਅਤੇ ਰਾਂਚੀ ਦਾ ਨਾਂ ਇਸ ਸਾਲ ਕੌਮਾਂਤਰੀ ਯੋਗ ਦਿਵਸ ਤੇ ਰਾਸ਼ਟਰੀ ਪ੍ਰੋਗਰਾਮਾਂ ਦਾ ਆਯੋਜਨ ਕਰਨ ਲਈ ਚੁਣਿਆ ਹੈ| ਮੋਦੇਤੋਂ ਲਗਾਤਾਰ ਦੂਜੇ ਵਾਰ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਇਹ ਸਰਕਾਰ ਦਾ ਪਹਿਲਾ ਵੱਡਾ ਜਨਤਕ ਪ੍ਰੋਗਰਾਮ ਹੋਵੇਗਾ|

VIA PUNJAB