- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਜ ਸਭਾ ’ਚ ਉਪ ਚੇਅਰਮੈਨ ਦੀ ਚੋਣ ਭਲਕੇ
ਨਵੀਂ ਦਿੱਲੀ – ਰਾਜ ਸਭਾ ‘ਚ ਉਪ ਚੇਅਰਮੈਨ ਦੀ ਚੋਣ ਦਾ ਐਲਾਨ ਕਰ ਦਿਤਾ ਗਿਆ ਹੈ। ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਅਜ ਸਦਨ ਨੂੰ ਦਸਿਆ ਕਿ 9 ਅਗਸਤ ਨੂੰ ਸਵੇਰੇ 11 ਵਜੇ ਉਪ ਚੇਅਰਮੈਨ ਦੇ ਅਹੁਦੇ ਲਈ ਚੋਣ ਹੋਵੇਗੀ। ਇਸ ਤਰ੍ਹਾਂ ਮਾਨਸੂਨ ਸੈਸ਼ਨ ਸਮਾਪਤ ਹੋਣ ਤੋਂ ਇਕ ਦਿਨ ਪਹਿਲਾਂ ਰਾਜ ਸਭਾ ਦੇ ਉਪ ਚੇਅਰਮੈਨ ਨੂੰ ਚੁਣਿਆ ਜਾਵੇਗਾ। ਉਚ ਸਦਨ ਵਿਚ ਭਾਜਪਾ ਕੋਲ ਬਹੁਮਤ ਨਾ ਹੋਣ ਦੇ ਬਾਵਜੂਦ ਭਾਜਪਾ ਵਿਰੋਧੀ ਧਿਰ ਨੂੰ ਵਾਕ ਓਵਰ ਦੇਣ ਦੇ ਮੂਡ ‘ਚ ਨਹੀਂ ਬਾਵਜੂਦ ਇਸ ਦੇ ਭਾਜਪਾ ਰਾਜ ਸਭਾ ਦੇ ਇਸ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕਰੇਗੀ। ਓਧਰ ਉਸ ਨੂੰ ਰੋਕਣ ਲਈ ਕਾਂਗਰਸ ਬਾਕੀ ਵਿਰੋਧੀ ਧਿਰ ਨਾਲ ਰਲ ਕੇ ਸਾਂਝਾ ਉਮੀਦਵਾਰ ਉਤਾਰਨ ਦਾ ਮਨ ਬਣਾ ਰਹੀ ਹੈ। ਭਾਜਪਾ ਵਲੋਂ ਖਬਰ ਹੈ ਕਿ ਭਾਜਪਾ ਉਪ ਪ੍ਰਧਾਨ ਅਤੇ ਰਾਜ ਸਭਾ ਵਿਚ ਪਾਰਟੀ ਦੇ ਆਗੂ ਪ੍ਰਸੰਨਾ ਆਚਾਰੀਆ ਜਾਂ ਜਦ (ਯੂ) ਸੰਸਦ ਮੈਂਬਰ ਰਘੁਵੰਸ਼ ਪ੍ਰਸਾਦ ਨੂੰ ਉਪ ਚੇਅਰਮੈਨ ਲਈ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ। ਪੀ. ਜੇ. ਕੁਰੀਅਨ ਦਾ ਕਾਰਜਕਾਲ ਜੂਨ ‘ਚ ਹੋ ਗਿਆ ਹੈ ਪੂਰਾ : ਦਸ ਦੇਈਏ ਕਿ ਰਾਜ ਸਭਾ ‘ਚ ਉਪ ਚੇਅਰਮੈਨ ਪੀ. ਜੇ. ਕੁਰੀਅਨ ਦਾ ਕਾਰਜਕਾਲ ਇਸ ਸਾਲ ਦੇ ਜੂਨ ਮਹੀਨੇ ‘ਚ ਪੂਰਾ ਹੋ ਗਿਆ ਹੈ। ਰਾਜ ਸਭਾ ਦੇ ਚੇਅਰਮੈਨ ਨੇ ਇਸ ਮਾਨਸੂਨ ਸੈਸ਼ਨ ‘ਚ ਚੋਣ ਕਰਵਾਉਣ ਦਾ ਐਲਾਨ ਕੀਤਾ। ਸੈਸ਼ਨ 10 ਅਗਸਤ ਨੂੰ ਖਤਮ ਹੋ ਰਿਹਾ ਹੈ। ਅਜਿਹੇ ‘ਚ ਉਪ ਚੇਅਰਮੈਨ ਦੀ ਚੋਣ ਲਈ 9 ਅਗਸਤ ਦਾ ਦਿਨ ਤੈਅ ਕੀਤਾ ਗਿਆ ਹੈ।


