ਰਾਫੇਲ ਸੌਦੇ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਟਲੀ

ਨਵੀਂ ਦਿਲੀ – ਸੁਪਰੀਮ ਕੋਰਟ ਨੇ ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਭਾਰਤ ਅਤੇ ਫਰਾਂਸ ਵਿਚਾਲੇ ਸਮਝੌਤੇ ਖਿਲਾਫ ਦਾਇਰ ਜਨਹਿਤ ਪਟੀਸ਼ਨ ‘ਤੇ ਸੁਣਵਾਈ 10 ਅਕਤੂਬਰ ਤਕ ਮੁਅਤਲ ਕਰ ਦਿਤੀ ਹੈ। ਇਸ ਪਟੀਸ਼ਨ ‘ਚ ਰਾਫੇਲ ਲੜਾਕੂ ਜਹਾਜ਼ਾਂ ਲਈ 23 ਸਤੰਬਰ 2016 ਨੂੰ ਹੋਏ ਸਮਝੌਤੇ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਗਈ ਹੈ। ਜਸਟਿਸ ਰੰਜਨ ਗੋਗੋਈ, ਜਸਟਿਸ ਨਵੀਨ ਸਿਨ੍ਹਾ ਅਤੇ ਜਸਟਿਸ ਕੇ.ਐਮ.ਜੋਸੇਫ ਦੀ ਬੈਂਚ ਨੇ ਪਟੀਸ਼ਨ ‘ਤੇ ਸੁਣਵਾਈ 10 ਅਕਤੂਬਰ ਲਈ ਉਸ ਸਮੇਂ ਮੁਅਤਲ ਕਰ ਦਿਤੀ ਜਦੋਂ ਪਟੀਸ਼ਨਕਰਤਾ ਵਕੀਲ ਮਨੋਹਰ ਲਾਲ ਸ਼ਰਮਾ ਨੇ ਇਸ ਲਈ ਅਪੀਲ ਕਰਕੇ ਹੋਏ ਕਿਹਾ ਕਿ ਉਹ ਕੁਝ ਜ਼ਿਆਦਾ ਦਸਤਾਵੇਜ਼ ਦਾਖ਼ਲ ਕਰਨਾ ਚਾਹੁੰਦੇ ਹਨ।

VIA PUNJAB