- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਸ਼ਟਰਪਤੀ ਨੇ ਇਨ੍ਹਾਂ 7 ਸੂਬਿਆਂ ਦੇ ਬਦਲੇ ਗਵਰਨਰ
ਨਵੀਂ ਦਿੱਲੀ – 7 ਸੂਬਿਆਂ ਨੂੰ ਨਵਾਂ ਗਵਰਨਰ ਮਿਲ ਗਿਆ ਹੈ। ਰਾਸ਼ਟਰਪਤੀ ਨੇ ਵੱਡਾ ਫੇਰਬਦਲ ਕਰਦੇ ਹੋਏ 7 ਸੂਬਿਆਂ ਦੇ ਗਵਰਨਰ ਬਦਲ ਦਿੱਤੇ ਹਨ। ਇਨ੍ਹਾਂ ‘ਚ ਜੰਮੂ ਕਸ਼ਮੀਰ ਅਤੇ ਬਿਹਾਰ ਤੋਂ ਇਲਾਵਾ ਹਰਿਆਣਾ, ਉੱਤਰਾਖੰਡ, ਸਿੱਕਮ, ਮੇਘਾਲਿਆ ਅਤੇ ਤ੍ਰਿਪੁਰਾ ਸ਼ਾਮਲ ਹਨ। ਬਿਹਾਰ ਦੇ ਮੌਜੂਦਾ ਗਵਰਨਰ ਸੱਤਿਆਪਾਲ ਮਲਿਕ ਨੂੰ ਜੰਮੂ-ਕਸ਼ਮੀਰ ਦਾ ਗਵਰਨਰ ਬਣਾਇਆ ਗਿਆ ਹੈ। ਸੱਤਿਆਪਾਲ ਮਲਿਕ ਦੀ ਜਗ੍ਹਾ ਹੁਣ ਉੱਤਰਪ੍ਰਦੇਸ਼ ਭਾਜਪਾ ਦੇ ਸੀਨੀਅਰ ਲਾਲ ਜੀ ਟੰਡਨ ਬਿਹਾਰ ਦੇ ਗਵਰਨਰ ਹੋਣਗੇ। ਜਾਣਕਾਰੀ ਮੁਤਾਬਕ 4 ਗਵਰਨਰਾਂ ਦੇ ਸੂਬੇ ਬਦਲਣ ਨਾਲ ਹੀ ਤਿੰਨ ਨਵੇਂ ਗਵਰਨਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਨਵੇਂ ਨਿਯੁਕਤ ਗਵਰਨਰਾਂ ‘ਚੋਂ ਉੱਤਰ ਪ੍ਰਦੇਸ਼ ਭਾਜਪਾ ਦੇ ਸੀਨੀਅਰ ਨੇਤਾ ਲਾਲ ਜੀ ਟੰਡਨ, ਸੱਤਿਆਦੇਵ ਨਾਰਾਇਣ ਰਾਵ ਅਤੇ ਬੇਬੀ ਰਾਣੀ ਮੌਰੀਆ ਸ਼ਾਮਿਲ ਹਨ। ਬੇਬੀ ਰਾਣੀ ਮੌਰੀਆ ਨੂੰ ਉੱਤਰਖੰਡ ਦਾ ਗਵਰਨਰ ਬਣਾਇਆ ਗਿਆ। ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਮੌਰੀਆ ਵੀ ਭਾਜਪਾ ਨੇਤਾ ਹੈ ਅਤੇ ਮਹਿਲਾ ਕਮਿਸ਼ਨਰ ਨਾਲ ਜੁੜੀ ਹੋਈ ਹੈ।
ਨਵੇਂ ਨਿਯੁਕਤ ਗਵਰਨਰਾਂ ਦੀ ਸੂਚੀ
ਲਾਲ ਜੀ ਟੰਡਨ ਨੂੰ ਬਿਹਾਰ ਦਾ ਗਵਰਨਰ ਬਣਾਇਆ ਗਿਆ ਹੈ, ਉਹ ਸੱਤਿਆਪਾਲ ਮਲਿਕ ਦਾ ਸਥਾਨ ਲੈਣਗੇ।
ਬਿਹਾਰ ਦੇ ਗਵਰਨਰ ਸੱਤਿਆਪਾਲ ਮਲਿਕ ਨੂੰ ਜੰਮੂ ਕਸ਼ਮੀਰ ਦਾ ਗਵਰਨਰ ਬਣਾਇਆ ਗਿਆ ਹੈ।
ਸੱਤਿਆਦੇਵ ਨਾਰਾਇਣ ਆਰੀਆ ਨੂੰ ਹਰਿਆਣਾ ਦਾ ਗਵਰਨਰ ਨਿਯੁਕਤ ਕੀਤਾ ਗਿਆ ਹੈ। ਉਹ ਕਪਤਾਨ ਸਿੰਘ ਸੋਲੰਨੀ ਦੀ ਜਗ੍ਹਾ ਲੈਣਗੇ।
ਹਰਿਆਣਾ ਦੇ ਗਵਰਨਰ ਕਪਤਾਨ ਸਿੰਧ ਸੋਲੰਕੀ ਨੂੰ ਤ੍ਰਿਪੁਰਾ ਦਾ ਗਵਰਨਰ ਨਿਯੁਕਤ ਕੀਤਾ ਗਿਆ ਹੈ।
ਬੇਬੀ ਰਾਣੀ ਮੌਰੀਆ ਨੂੰ ਉੱਤਰਖੰਡ ਦਾ ਗਵਰਨਰ ਬਣਾਇਆ ਗਿਆ ਹੈ।
ਮੇਘਾਲਿਆ ਦੇ ਗਵਰਨਰ ਗੰਗਾ ਪ੍ਰਸਾਦ ਨੂੰ ਸਿੱਕਮ ਦਾ ਗਵਰਨਰ ਨਿਯੁਕਤ ਕੀਤਾ ਗਿਆ ਹੈ।
ਤ੍ਰਿਪੁਰਾ ਦੇ ਗਵਰਨਰ ਤਥਾਗਤ ਰਾਏ ਨੂੰ ਮੇਘਾਲਿਆ ਦਾ ਗਵਰਨਰ ਬਣਾਇਆ ਗਿਆ ਹੈ।


