- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਸ਼ਟਰਪਤੀ ਨੇ ਤਿੰਨ ਤਲਾਕ ਆਰਡੀਨੈਂਸ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ – ਤਿੰਨ ਤਲਾਕ ਨਾਲ ਜੁੜੇ ਬਿੱਲ ਤੇ ਦੋ ਹੋਰ ਬਿੱਲਾਂ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਪਾਸ ਨਹੀਂ ਹੋਣ ਕਾਰਨ ਮੁੜ ਲਿਆਂਦੇ ਗਏ ਸਬੰਧਿਤ ਆਰਡੀਨੈਂਸ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਮਨਜ਼ੂਰੀ ਦੇ ਦਿੱਤੀ। ਤਲਾਕ-ਏ-ਬਿਧਤ ਭਾਵ ਤਿੰਨ ਤਲਾਕ ਦੀ ਪ੍ਰਥਾ ਨੂੰ ਸਜ਼ਾਯੋਗ ਅਪਰਾਧ ਬਣਾਉਣ ਸਬੰਧੀ ਮੁਸਲਿਮ ਮਹਿਲਾ ਬਿੱਲ 2018, ਭਾਰਤੀ ਮੈਡੀਕਲ ਪਰਿਸ਼ਦ (ਸੋਧ) ਬਿੱਲ 2018 ਤੇ ਕੰਪਨੀ (ਸੋਧ) ਬਿੱਲ 2019, ਲੋਕ ਸਭਾ ‘ਚ ਪਾਸ ਹੋ ਗਏ ਪਰ ਇਨ੍ਹਾਂ ਨੂੰ ਰਾਜ ਸਭਾ ‘ਚ ਪਾਸ ਨਹੀਂ ਕੀਤਾ ਜਾ ਸਕਿਆ। ਇਸ ਲਈ ਮੰਤਰੀ ਮੰਡਲ ਨੇ ਪਿਛਲੀ 10 ਜਨਵਰੀ ਨੂੰ ਮੁੜ ਆਰਡੀਨੈਂਸ ਲਿਆਉਣ ਦਾ ਫੈਸਲਾ ਕੀਤਾ। ਤਿੰਨ ਤਲਾਕ ਤੇ ਮੈਡੀਕਲ ਪਰਿਸ਼ਦ ‘ਤੇ ਆਰਡੀਨੈਂਸ ਪਿਛਲੇ ਸਾਲ ਸਤੰਬਰ ‘ਚ ਤੇ ਕੰਪਨੀ ਕਾਨੂੰਨ ‘ਚ ਸੋਧ ਲਈ ਆਰਡੀਨੈਂਸ ਪਿਛਲੇ ਸਾਲ ਨਵੰਬਰ ‘ਚ ਲਿਆਂਦਾ ਗਿਆ ਸੀ। ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਤਿੰਨਾਂ ਨਾਲ ਸਬੰਧਿਤ ਬਿੱਲ ਲੋਕ ਸਭਾ ‘ਚ ਪਾਸ ਹੋ ਗਏ ਪਰ ਹੰਗਾਮੇ ਕਾਰਨ ਰਾਜ ਸਭਾ ‘ਚ ਜ਼ਿਆਦਾਤਰ ਸਮਾਂ ਕਾਰਵਾਈ ਰੁਕੇ ਰਹਿਣ ਕਾਰਨ ਉੱਚ ਸਦਨ ‘ਚ ਪਾਸ ਨਹੀਂ ਹੋ ਸਕੇ।


