- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਹੁਲ ਗਾਂਧੀ ਦੀ ਯੁਵਾ ਸੋਚ ਨੇ ਵੀ ਡੋਬੀ ਕਾਂਗਰਸ ਦੀ ਬੇੜੀ
ਲੋਕ ਸਭਾ ਚੋਣ ਨਤੀਜਿਆਂ ਦੀ ਨੈਤਿਕ ਜ਼ਿੰਮੇਵਾਰੀ ਲੈ ਕੇ ਰਾਹੁਲ ਗਾਂਧੀ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਪਾਰਟੀ ‘ਚ ਮਚੇ ਬਵਾਲ ‘ਚ ਹਾਰ ਦੇ ਕਾਰਨਾਂ ਦੀ ਸਮੀਖਿਆ ਹੋਣ ਲੱਗੀ ਹੈ। ਇਸੇ ਕੜੀ ‘ਚ ਇਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਰਾਹੁਲ ਗਾਂਧੀ ਦੀ ਯੁਵਾ ਸੋਚ ਨੇ ਵੀ ਪਾਰਟੀ ਦੀ ਬੇੜੀ ਡੋਬੀ ਹੈ। ਗਾਂਧੀ ਪਰਿਵਾਰ ਦੇ ਵੰਸ਼ ਰਾਹੁਲ ਗਾਂਧੀ ਨੇ ਸਰਗਰਮ ਸਿਆਸਤ ‘ਚ ਆਉਣ ਤੋਂ ਬਾਅਦ ਯੂਥ ਕਾਂਗਰਸ ‘ਚ ਸੰਗਠਨਾਤਮਕ ਚੋਣਾਂ ਕਰਵਾਉਣ ਦਾ ਫੈਸਲਾ ਲਿਆ। ਰਾਹੁਲ ਗਾਂਧੀ ਦਾ ਮੰਨਣਾ ਸੀ ਕਿ ਦੇਸ਼ ਦਾ ਨੌਜਵਾਨ ਕਾਂਗਰਸ ਦੇ ਫਰੰਟੀਅਲ ਸੰਗਠਨ ‘ਚ ਚੋਣ ਲੜ ਕੇ ਹੀ ਅਹੁਦੇ ਹਾਸਲ ਕਰੇ ਅਤੇ ਇਕ ਸਸ਼ਕਤ ਨੇਤਾ ਦੇ ਤੌਰ ‘ਤੇ ਉਭਰ ਦੇ ਪਾਰਟੀ ‘ਚ ਕਾਰਜਭਾਰ ਸੰਭਾਲੇ। ਪਾਰਟੀ ਨੇ ਵੀ ਉਨ੍ਹਾਂ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਸਾਲ 2008 ‘ਚ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਪੰਜਾਬ ਤੋਂ ਸ਼ੁਰੂਆਤ ਕਰਦੇ ਹੋਏ ਦੇਸ਼ ‘ਚ ਯੂਥ ਕਾਂਗਰਸ ਦੀ ਪਹਿਲੀ ਚੋਣ ਕਰਵਾਈ। ਉਸ ਸਮੇਂ ਮੌਜੂਦਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਨ ਅਤੇ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇਸ਼ ਦੇ ਪਹਿਲੇ ਚੁਣੇ ਗਏ ਪ੍ਰਦੇਸ਼ ਪ੍ਰਧਾਨ ਬਣੇ। ਪੰਜਾਬ ਦੀਆਂ ਚੋਣਾਂ ਤੋਂ ਬਾਅਦ 2009 ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਰਾਹੁਲ ਗਾਂਧੀ ਨੇ ਸਿੰਗਲਾ ਤੇ ਬਿੱਟੂ ਦੋਵਾਂ ਨੂੰ ਕਾਂਗਰਸ ਦੀ ਟਿਕਟ ਨਾਲ ਨਿਵਾਜਿਆ ਅਤੇ ਦੋਵੇਂ ਨੇਤਾ ਜਿੱਤ ਹਾਸਲ ਕਰਕੇ ਸੰਸਦ ਮੈਂਬਰ ਬਣ ਗਏ, ਜਿਸ ਤੋਂ ਬਾਅਦ ਸ਼ੁਰੂਆਤ ‘ਚ ਲੱਗਦਾ ਸੀ ਕਿ ਚੋਣ ਪ੍ਰਕਿਰਿਆ ਨੌਜਵਾਨਾਂ ਨੂੰ ਸਿਆਸਤ ‘ਚ ਇਕ ਨਵੇਂ ਮੋੜ ‘ਤੇ ਪਹੁੰਚਣ ਦਾ ਮੌਕਾ ਦੇਵੇਗੀ ਪਰ ਚੰਦ ਸਾਲਾਂ ‘ਚ ਹੀ ਚੋਣਾਂ ਦੇ ਉਲਟ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਯੂਥ ਕਾਂਗਰਸ ਚੋਣਾਂ ‘ਚ ਪੈਸਾ, ਗੁੱਟਬਾਜ਼ੀ ਅਤੇ ਅਨੁਸ਼ਾਸਨਹੀਣਤਾ ਦੀ ਸਿਉਂਕ ਨੇ ਪਾਰਟੀ ਨੂੰ ਹਰੇਕ ਪੱਧਰ ‘ਤੇ ਖੋਖਲਾ ਕਰਕੇ ਰੱਖ ਦਿੱਤਾ।ਸੰਗਠਨ ਦੀਆਂ ਇਨ੍ਹਾਂ ਚੋਣਾਂ ‘ਚ ਪੈਸੇ ਦਾ ਬੋਲਬਾਲਾ ਦਿਖਣ ਲੱਗਾ, ਪੈਸੇ ਵਾਲੇ ਨੇਤਾ ਆਪਣੇ ਚਹੇਤਿਆਂ ਨੂੰ ਜਿਤਾਉਣ ਲੱਗੇ, ਜਿੱਤਣ ਵਾਲਾ ਵੀ ਇਸ ਘੁਮੰਡ ਦੇ ਨਾਲ ਰਹਿੰਦਾ ਕਿ ਉਹ ਜਿੱਤ ਕੇ ਆਇਆ ਹੈ, ਉਸ ਨੂੰ ਹੁਣ ਭਲਾ ਕੌਣ ਹਟਾਏਗਾ। ਪ੍ਰਦੇਸ਼ ਪੱਧਰ ‘ਤੇ ਚੋਣਾਂ ਦੀ ਸਾਰੀ ਵਾਗਡੋਰ ਸਥਾਨਕ ਮੰਤਰੀਆਂ, ਵਿਧਾਇਕਾਂ ਜਾਂ ਵੱਡੇ ਨੇਤਾਵਾਂ ਦੇ ਹੱਥ ‘ਚ ਆ ਗਈ। ਹਰੇਕ ਨੇਤਾ ਆਪਣੇ ਪੁੱਤਰ, ਰਿਸ਼ਤੇਦਾਰ, ਸਮਰਥਕ ਅਤੇ ਵਿਸ਼ਵਾਸਪਾਤਰ ਯੁਵਾ ਨੂੰ ਹੀ ਉੱਚ ਅਹੁਦੇ ‘ਤੇ ਬਿਠਾਉਣ ‘ਚ ਜੁਟਿਆ ਰਿਹਾ, ਜਿਸ ਕਾਰਣ ਯੂਥ ਕਾਂਗਰਸ ਹੀ ਨਹੀਂ ਸਗੋਂ ਸਮੁੱਚੀ ਪਾਰਟੀ ‘ਚ ਗੁਟਬਾਜ਼ੀ ਅਤੇ ਅਨੁਸ਼ਾਸਨਹੀਣਤਾ ਆਪਣੀ ਚੋਟੀ ‘ਤੇ ਪਹੁੰਚ ਗਈ। ਹੁਣ ਤੱਕ ਦੇਸ਼ ‘ਚ 2 ਅਤੇ 3 ਵਾਰ ਚੋਣਾਂ ਸੰਪੰਨ ਹੋ ਚੁੱਕੀਆਂ ਹਨ ਅਤੇ ਅਜਿਹਾ ਇਕ ਵੀ ਜ਼ਿਲਾ ਅਤੇ ਪ੍ਰਦੇਸ਼ ਨਹੀਂ ਰਿਹਾ ਜਿਥੇ ਯੂਥ ਕਾਂਗਰਸ ‘ਚ ਗੁੱਟਬਾਜ਼ੀ ਖੁੱਲ੍ਹ ਕੇ ਸਾਹਮਣੇ ਨਾ ਆਈ ਹੋਵੇ।ਹਾਲਾਤ ਅਜਿਹੇ ਹਨ ਕਿ ਹੌਲੀ-ਹੌਲੀ ਨੌਜਵਾਨਾਂ ਦਾ ਸੰਗਠਨ ਦੀਆਂ ਚੋਣਾਂ ਤੋਂ ਮੋਹ ਭੰਗ ਹੋ ਗਿਆ ਹੈ ਅਤੇ ਉਹ ਯੂਥ ਕਾਂਗਰਸ ਹੀ ਨਹੀਂ ਸਗੋਂ ਪਾਰਟੀ ਤੋਂ ਵੀ ਕਿਨਾਰਾ ਕਰਨ ਲੱਗੇ ਹਨ। ਇਥੋਂ ਤੱਕ ਕਿ ਯੂਥ ਕਾਂਗਰਸ ਦੇ ਪ੍ਰੋਗਰਾਮਾਂ ਅਤੇ ਧਰਨੇ-ਪ੍ਰਦਰਸ਼ਨਾਂ ‘ਚ ਵੀ ਨੌਜਵਾਨਾਂ ਦੀ ਭੀੜ ਖਾਸੀ ਘਟ ਗਈ ਹੈ।


