- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰੇਲਵੇ ਦਾ ਆਧੁਨਿਕੀਕਰਨ ਹੋਵੇਗੀ ਪਿਊਸ਼ ਗੋਇਲ ਦੀ ਪਹਿਲ
ਨਵੀਂ ਦਿੱਲੀ – ਪਿਊਸ਼ ਗੋਇਲ ਨੂੰ ਇੱਕ ਵਾਰ ਫਿਰ ਰੇਲ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਆਪਣੇ ਦੂਜੇ ਕਾਰਜਕਾਲ ’ਚ ਉਹ ਸੁਰੱਖਿਆ, ਕਿਰਾਏ ’ਚ ਵਾਧੇ ਬਿਨਾਂ ਮਾਲੀਆ ਇਕੱਠਾ ਕਰਨ, ਰੇਲ ਪੱਟੜੀਆਂ ਦਾ ਮੁੜ ਨਿਰਮਾਣ, ਆਧੁਨਿਕੀਕਰਨ ਅਤੇ ਅਤਿ-ਆਧੁਨਿਕ ਰੇਲ ਬੋਗੀਆਂ ਦੇ ਉਤਪਾਦਨ ’ਚ ਵਾਧਾ ਕਰਨ ਦੀ ਦਿਸ਼ਾ ਵੱਲ ਕਦਮ ਚੁੱਕ ਸਕਦੇ ਹਨ। ਅਧਿਕਾਰਤ ਸੂਤਰਾਂ ਨੇ ਅੱਜ ਦੱਸਿਆ ਕਿ ਸ੍ਰੀ ਗੋਇਲ ਦੇ ਪਿਛਲੇ ਕਾਰਜਕਾਲ ’ਚ ਰੇਲਵੇ ’ਚ ਸਭ ਤੋਂ ਘੱਟ ਹਾਦਸੇ ਹੋਏ ਸਨ ਅਤੇ ਉਹ ਹਮੇਸ਼ਾ ਇਸ ਗੱਲ ਨੂੰ ਦੁਹਰਾਉਂਦੇ ਸਨ ਕਿ ਉਹ ‘ਜ਼ੀਰੋ ਹਾਦਸੇ’ ਦੇ ਟੀਚੇ ਨੂੰ ਹਾਸਲ ਕਰਨਾ ਚਾਹੁੰਦੇ ਹਨ। ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਰੇਲ ਪਟੜੀਆਂ ਦੀ ਸੰਭਾਲ ਅਤੇ ਉਨ੍ਹਾਂ ਦਾ ਮੁੜ ਨਿਰਮਾਣ ਹੋਵੇਗੀ। ਉਨ੍ਹਾਂ ਦਾ ਟੀਚਾ ਇਹ ਤੈਅ ਕਰਨਾ ਹੋਵੇਗਾ ਕਿ ਰੇਲਵੇ ਕਾਰਖਾਨਿਆਂ ’ਚ ‘ਵੰਦੇ ਭਾਰਤ ਐਕਸਪ੍ਰੈੱਸ’ ਵਰਗੀਆਂ ਰੇਲ ਗੱਡੀਆਂ ਦੇ ਅਤਿ-ਆਧੁਨਿਕ ਡੱਬਿਆਂ ਦਾ ਨਿਰਮਾਣ ਵਧੇ ਤਾਂ ਜੋ ਉਨ੍ਹਾਂ ਦੀਆਂ ਸੇਵਾਵਾਂ ਵਧਾਈਆਂ ਜਾ ਸਕਣ।


