ਰੋਜ਼ ਫੈਸਟੀਵਲ ਵਿੱਚ ਬੱਬੂ ਮਾਨ, ਮੀਕਾ ਅਤੇ ਸ਼ਰੁਤੀ ਪਾਠਕ ਨੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ

ਚੰਡੀਗੜ – ਮੰਨੇ-ਪ੍ਰਮੰਨੇ ਬਾਲੀਵੁੱਡ ਗਾਇਕ ਮੀਕਾ ਸਿੰਘ, ਸ਼ਰੁਤੀ ਪਾਠਕ ਅਤੇ ਬੱਬੂ ਮਾਨ ਨੇ ਚੰਡੀਗੜ ਟੂਰਿਜ਼ਮ ਵੱਲੋਂ ਐਜੁਕੇਸ਼ਨ ਪਾਰਟਨਰ ਦੇ ਰੂਪ ਵਿੱਚ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੇ ਸਹਿਯੋਗ ਨਾਲ ਆਯੋਜਿਤ 47ਵੇਂ ਰੋਜ਼ ਫੈਸਟੀਵਲ ਵਿੱਚ ਮਿਊਜ਼ੀਕਲ ਨਾਈਟ ਦੇ ਪਹਿਲੇ, ਦੂਜੇ ਅਤੇ ਤੀਜੇ ਦਿਨ ਦਰਸ਼ਕਾਂ ਦਾ ਖੂਬ ਮੰਨੋਰੰਜਨ ਕੀਤਾ।ਇਸ ਤਿੰਨ ਰੋਜ਼ਾਂ ਫੈਸਟ ਦਾ ਉਦਘਾਟਨ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ, ਸ਼੍ਰੀਮਤੀ ਕਿਰਨ ਖੇਰ ਨੇ ਕੀਤਾ ਸੀ। ਮੇਅਰ ਚੰਡੀਗੜ, ਸ਼੍ਰੀ ਰਾਜੇਸ਼ ਕੁਮਾਰ ਕਾਲੀਆ; ਡਾਇਰੇਕਟਰ ਟੂਰਿਜ਼ਮ, ਸ਼੍ਰੀ ਜਿਤੇਂਦਰ ਯਾਦਵ, ਆਈਏਐਸ; ਕਮਿਸ਼ਨਰ, ਮਿਊਂਸੀਪਲ ਕਾਰਪੋਰੇਸ਼ਨ, ਸ਼੍ਰੀ ਕੇਕੇ ਯਾਦਵ, ਆਈਏਐਸ; ਡਾ.ਅੰਸ਼ੂ ਕਟਾਰੀਆ, ਚੈਅਰਮੈਨ, ਆਰੀਅਨਜ਼ ਗਰੁੱਪ ਨੇ ਪ੍ਰੋਗਰਾਮ ਦੀ ਸ਼ੋਭਾ ਵਧਾਈ।ਡਾ.ਅੰਸ਼ੂ ਕਟਾਰੀਆ ਨੇ 47ਵੇਂ ਰੋਜ਼ ਫੈਸਟੀਵਲ ਦੇ ਸਫਲ ਸਮਾਪਨ ਤੇ ਚੰਡੀਗੜ ਟੂਰਿਜ਼ਮ ਨੂੰ ਵਧਾਈ ਦਿੱਤੀ। ਆਰੀਅਨਜ਼ ਨੇ ਕਲਾਕਾਰਾਂ ਨੂੰ ਉਹਨਾਂ ਦੀ ਪ੍ਰਫੌਰਮੈਂਸ ਦੇ ਲਈ ਤਿੰਨੋਂ ਦਿਨ ਸਨਮਾਨਿਤ ਵੀ ਕੀਤਾ। ਪੂਰੇ ਉੱਤਰੀ ਭਾਰਤ ਤੋ ਤਿੰਨ ਦਿਨਾਂ ਵਿੱਚ 1 ਲੱਖ ਤੋਂ ਜਿਆਦਾ ਲੋਕਾਂ ਨੇ ਰੋਜ਼ ਫੈਸਟੀਵਲ ਵਿੱਚ ਵਿਜ਼ਿਟ ਕੀਤਾ ।

VIA PUNJAB