ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਰਾਫੇਲ ਸੌਦੇ ਲਈ ਅਸਤੀਫਾ ਦੇਵੇ: ਰਾਹੁਲ ਗਾਂਧੀ

ਨਵੀਂ ਦਿੱਲੀ – ਰਾਫੇਲ ਸੌਦੇ ਉਤੇ ਜਾਰੀ ਵਿਵਾਦ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ| ਵਿਰੋਧੀ ਧਿਰ ਅਤੇ ਸਰਕਾਰ ਇਕ ਦੂਜੇ ਉਤੇ ਦੋਸ਼ ਲਗਾ ਰਹੀ ਹੈ| ਇਸ ਸਿਆਸੀ ਲੜਾਈ ਵਿਚਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਮੋਦੀ ਸਰਕਾਰ ਉਤੇ ਹਮਲਾ ਬੋਲਿਆ ਹੈ| ਰਾਹੁਲ ਨੇ ਦੋਸ਼ ਲਗਾਇਆ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਰਾਫੇਲ ਸੌਦੇ ਨੂੰ ਲੈ ਕੇ ਵਾਰ-ਵਾਰ ਝੂਠ ਬੋਲ ਰਹੀ ਹੈ ਅਤੇ ਹਰ ਵਾਰ ਉਨ੍ਹਾਂ ਦਾ ਝੂਠ ਫੜਿਆ ਜਾ ਰਿਹਾ ਹੈ| ਇਸ ਲਈ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ| ਕਾਂਗਰਸ ਪ੍ਰਧਾਨ ਨੇ ਰੱਖਿਆ ਮੰਤਰੀ ਨੂੰ ਰਾਫੇਲ ਮੰਤਰੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਸੌਦੇ ਉਤੇ ਝੂਠ ਬੋਲਣ ਕਾਰਨ ਉਨ੍ਹਾਂ ਦੀ ਸਥਿਤੀ ਤਰਸਯੋਗ ਹੋ ਗਈ ਹੈ ਅਤੇ ਉਨ੍ਹਾਂ ਨੂੰ ਹਰ ਹਾਲ ਵਿੱਚ ਅਸਤੀਫਾ ਦੇ ਦੇਣਾ ਚਾਹੀਦਾ ਹੈ| ਰਾਹੁਲ ਨੇ ਅੱਜ ਟਵੀਟ ਕਰਕੇ ਕਿਹਾ ਕਿ ਰੱਖਿਆ ਮੰਤਰੀ ਦੀ ਭ੍ਰਿਸ਼ਟਾਚਾਰ ਤੋਂ ਬਚਣ ਦੀ ਕੋਸ਼ਿਸ਼ ਵਿੱਚ ਝੂਠ ਬੋਲਣਾ ਫਿਰ ਫੜਿਆ ਗਿਆ ਹੈ| ਐਚ.ਏ.ਐਲ. ਦੇ ਸਾਬਕਾ ਮੁਖੀ ਕੇ.ਐਸ.ਰਾਜੂ ਨੇ ਸੀਤਾਰਮਨ ਦੇ ਝੂਠ ਦੀ ਪੋਲ ਖੋਲ ਦਿੱਤੀ ਹੈ| ਅਜਿਹੇ ਵਿੱਚ ਉਨ੍ਹਾਂ ਦੀ ਸਥਿਤੀ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ|

VIA PUNJAB