- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲਾਪਤਾ ਜਹਾਜ਼ ’ਚ ਸਮਾਣਾ ਦਾ ਮੋਹਿਤ ਗਰਗ ਵੀ ਸੀ ਸਵਾਰ
ਸਮਾਣਾ – ਅਰੁਣਾਚਲ ਪ੍ਰਦੇਸ਼ ਵਿਚ ਲਾਪਤਾ ਹੋਏ ਭਾਰਤੀ ਹਵਾਈ ਸੈਨਾ ਦੇ ਏਐਨ-32 ਜਹਾਜ਼ ਵਿਚ ਸਮਾਣਾ ਵਾਸੀ ਫ਼ਲਾਈਟ ਲੈਫ਼ਟੀਨੈਂਟ ਮੋਹਿਤ ਗਰਗ (27) ਵੀ ਸਵਾਰ ਸੀ। ਗਰਗ ਦੇ ਲਾਪਤਾ ਹੋਣ ਦੀ ਸੂਚਨਾ ਪਰਿਵਾਰ ਨੂੰ ਮਿਲਣ ਤੋਂ ਬਾਅਦ ਉਸ ਦੇ ਪਿਤਾ ਸੁਰਿੰਦਰ ਕੁਮਾਰ ਅਤੇ ਚਾਚਾ ਅਸਾਮ ਪਹੁੰਚ ਗਏ ਹਨ। ਫ਼ਲਾਈਟ ਲੈਫਟੀਨੈਂਟ ਮੋਹਿਤ ਗਰਗ ਦੇ ਵੱਡੇ ਭਰਾ ਅਸ਼ਵਨੀ ਗਰਗ ਨੇ ਦੱਸਿਆ ਕਿ ਬਾਰਵ੍ਹੀਂ ਤੋਂ ਬਾਅਦ ਮੋਹਿਤ ਨੇ ਐੱਨਡੀਏ ਦੀ ਵੱਕਾਰੀ ਪ੍ਰੀਖਿਆ ਪਾਸ ਕੀਤੀ ਸੀ। ਇਸ ਤੋਂ ਬਾਅਦ ਉਸ ਦੀ ਸਿਖ਼ਲਾਈ ਖੜਗਪੁਰ ਵਿਚ ਹੋਈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਫਰਵਰੀ ਵਿਚ ਹੀ ਮੋਹਿਤ ਦਾ ਵਿਆਹ ਜਲੰਧਰ ਵਾਸੀ ਆਸਥਾ ਨਾਲ ਹੋਇਆ ਸੀ ਤੇ ਉਹ ਹੁਣ ਅਸਾਮ ਵਿਚ ਬੈਂਕ ’ਚ ਤਾਇਨਾਤ ਹੈ। ਅਸ਼ਵਨੀ ਨੇ ਦੱਸਿਆ ਕਿ ਮੋਹਿਤ ਦੀ ਸਮਾਣਾ ਆਉਣ ਦੀ ਤਿਆਰੀ ਸੀ। ਮੋਹਿਤ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਦੁਪਹਿਰੇ ਭਾਰਤੀ ਹਵਾਈ ਸੈਨਾ ਵੱਲੋਂ ਫੋਨ ਆ ਗਿਆ ਸੀ ਕਿ ਜਹਾਜ਼ ਨੇ ਜੋਰਹਾਟ ਤੋਂ ਮੈਂਚੂਕਾ ਲਈ ਉਡਾਣ ਭਰੀ ਸੀ ਤੇ ਉਹ ਰਸਤੇ ਵਿਚ ਲਾਪਤਾ ਹੋ ਗਿਆ ਹੈ।


