- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲਾਲੂ ਯਾਦਵ ਨੇ ਕੀਤਾ ਸੀ.ਬੀ.ਆਈ. ਕੋਰਟ ਵਿੱਚ ਸਰੰਡਰ, ਜੇਲ ਤੋਂ ਬਾਅਦ ਭੇਜਿਆ ਗਿਆ ਰਿਮਸ
ਰਾਂਚੀ – ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਰਾਂਚੀ ਵਿਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਸਰੰਡਰ ਕਰ ਦਿੱਤਾ| ਐਸ.ਐਸ. ਪ੍ਰਸਾਦ ਦੀ ਅਦਾਲਤ ਨੇ ਜੂਡੀਸ਼ੀਅਲ ਹਿਰਾਸਤ ਵਿਚ ਲੈਂਦੇ ਹੋਏ ਲਾਲੂ ਪ੍ਰਸਾਦ ਨੂੰ ਹੋਟਰਵਾਰ ਜੇਲ ਵਿਚ ਭੇਜ ਦਿੱਤਾ ਹੈ| ਚਾਰਾ ਘੁਟਾਲੇ ਨਾਲ ਜੁੜੇ ਮਾਮਲੇ ਵਿਚ ਸਜ਼ਾ ਕੱਟ ਰਹੇ ਲਾਲੂ ਡਾਕਟਰੀ ਜਾਂਚ ਸਬੰਧੀ ਕਾਰਪੋਰਲ ਜ਼ਮਾਨਤ ਉਤੇ ਸਨ| ਉਨ੍ਹਾਂ ਦੀ ਜ਼ਮਾਨਤ ਦੀ ਮਿਆਦ ਖਤਮ ਹੋ ਗਈ ਸੀ| ਕੋਰਟ ਨੇ ਰਿਮਸ ਦੇ ਡਾਕਟਰ ਨੂੰ ਲਾਲੂ ਪ੍ਰਸਾਦ ਯਾਦਵ ਦੀ ਮੈਡੀਕਲ ਜਾਂਚ ਦਾ ਵੀ ਹੁਕਮ ਦਿੱਤਾ ਹੈ| ਲਾਲੂ ਪ੍ਰਸਾਦ ਦੇ ਬੁਲਾਰੇ ਪ੍ਰਭਾਤ ਕੁਮਾਰ ਮੁਤਾਬਕ, ਲਾਲੂ ਪ੍ਰਸਾਦ ਨੂੰ ਕੋਰਟ ਤੋਂ ਜੇਲ ਭੇਜਿਆ ਗਿਆ| ਇਸ ਤੋਂ ਬਾਅਦ ਜੇਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰਿਮਸ ਭੇਜ ਦਿੱਤਾ|


