ਲੁਟੇਰਾ ਗਿਰੋਹ ਦੇ 3 ਮੈਂਬਰ ਲੁੱਟ ਕੀਤੇ ਮੋਬਾਇਲਾਂ ਸਮੇਤ ਕਾਬੂ

ਲੁਧਿਆਣਾ – ਥਾਣਾ ਬਸਤੀ ਜੋਧੇਵਾਲ ਦੀ ਪੁਲਸ ਪਾਰਟੀ ਨੇ ਆਪਣੇ ਇਲਾਕੇ ਚ ਹੋਈ ਲੁੱਟ ਦਾ ਮਾਮਲਾ ਸੁਲਜਾਂਦੇ ਹੋਏ ਲੁਟੇਰਾ ਗਿਰੋਹ ਦੇ 3 ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਲੁੱਟ ਕੀਤੇ 6 ਮੋਬਾਈਲ 1 ਪਰਸ 1 ਦਾਤ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ ਜਿਸ ਤੇ ਬੈਠ ਕੇ ਦੋਸ਼ੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਥਾਣਾ ਬਸਤੀ ਜੋਧੇਵਾਲ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਗਗਨਦੀਪ ਕਲੋਨੀ ਨਿਵਾਸੀ ਸੰਜੀਵ ਕੁਮਾਰ ਕੋਲੋ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਗੁਰੂ ਵਿਹਾਰ ਤੋਂ ਆਪਣੇ ਘਰ ਗਗਨਦੀਪ ਕਲੋਨੀ ਜਾਂਦੇ ਹੋਏ ਦਾਤ ਦੀ ਨੋਕ ਤੇ ਓਪੋ ਮੋਬਾਈਲ ਅਤੇ ਪਰਸ ਲੁੱਟ ਲਿਆ ਸੀ ਸੰਜੀਵ ਕੁਮਾਰ ਵਲੋਂ ਥਾਣਾ ਪੁਲਸ ਸ਼ਿਕਾਇਤ ਦੇਣ ਤੇ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਸੀ ਥਾਣਾ ਮੁਖੀ ਅਰਸ਼ਪ੍ਰੀਤ ਕੌਰ ਅਨੁਸਾਰ ਓਹਨਾ ਦੇ ਏ ਐਸ ਆਈ ਸੁਰਿੰਦਰ ਪਾਲ ਨੂੰ ਗੁਪਤ ਸੂਚਨਾ ਮਿਲੀ ਕਿ ਪਿਛਲੇ ਦਿਨੀ ਓਹਨਾ ਦੇ ਇਲਾਕੇ ਚੋ ਸੰਜੀਵ ਕੁਮਾਰ ਕੋਲੋ ਲੁੱਟ ਕਰਨ ਵਾਲੇ ਮੋਟਰਸਾਈਕਲ ਸਵਾਰ ਲੁਟੇਰੇ ਫਿਰ ਉਹਨਾਂ ਦੇ ਇਲਾਕੇ ਚ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਨਾਕੇਬੰਦੀ ਕਰਕੇ ਤਿੰਨੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਓਹਨਾ ਦੇ ਕਬਜ਼ੇ ਚੋ ਰਾਹਗੀਰਾ ਕੋਲੋ ਲੁਟੇ ਮੋਬਾਈਲ ਪਰਸ , ਦਾਤ , ਅਤੇ ਮੋਟਰਸਾਈਕਲ ਬਰਾਮਦ ਲਿਆ ਜਿਸ ਉਤੇ ਬੈਠ ਕੇ ਦੋਸ਼ੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਨਿਊ ਸ਼ਿਵਾ ਜੀ ਨਗਰ ਨੀਲਾ ਝੰਡਾ ਗੁਰੂਦੁਆਰਾ ਨਿਵਾਸੀ ਅਰਸ਼ ਉਰਫ ਆਸ਼ੂ , ਨਿਊ ਹਰਗੋਬਿੰਦ ਨਗਰ ਨਜ਼ਦੀਕ ਹਨੂਮਾਨ ਮੰਦਿਰ ਨੀਰਜ ਉਰਫ ਰਾਜ ਸ਼ਿਵਾ ਜੀ ਨਗਰ ਨਿਵਾਸੀ ਅਮਨਦੀਪ ਸਿੰਘ ਉਰਫ ਬੱਬੂ ਵਜੋਂ ਹੋਈ ਪੁਲਸ ਨੇ ਦੋਸ਼ੀਆਂ ਨੂੰ ਅੱਜ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

VIA PUNJAB