ਲੋਕਾਂ ਦੀਆਂ ਜ਼ਰੂਰਤਾਂ ਨੂੰ ਜਲਦ ਪੂਰਾ ਨਾ ਕੀਤਾ ਤਾਂ ਸ਼ਹਿਰਵਾਸੀ ਨਗਰ ਕੌਂਸਲ ਦੇ ਖਿਲਾਫ ਧਰਨਾ ਦੇਣਗੇ

ਗੜਸ਼ੰਕਰ – ਨਗਰ ਕੌਂਸਲ ਗੜ੍ਹਸ਼ੰਕਰ ‘ਚ ਕਈ ਵਾਰਡਾਂ ਦੇ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਨਾਲ ਪੀਲੀਏ ਵਰਗੀ ਬਿਮਾਰੀ ਹੋਣ ਕਰਕੇ ਅੱਜ ਕੌਂਸਲਰ ਸੋਮ ਨਾਥ ਬੰਗੜ, ਹਰਿੰਦਰ ਸਿੰਘ ਮਾਨ, ਪਾਵਨ ਕੁਮਾਰ ਪੰਮੀ ਦੀ ਅਗਵਾਈ ਚ ਸ਼ਹਿਰ ਦੇ ਲੋਕਾਂ ਦਾ ਵਫਦ ਨੇ ਐਸ ਡੀ ਐਮ ਗੜ੍ਹਸ਼ੰਕਰ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਚ ਜਿਥੇ ਸ਼ਹਿਰ ਚ ਸਾਫ ਪਾਣੀ ਦੀ ਸਪਲਾਈ ਦੀ ਮੰਗ ਕੀਤੀ ਗਈ ਉਥੇ ਸ਼ਹਿਰ ਚ ਗੰਦਗੀ ਦੇ ਢੇਰ ਚੁਕਵਾਉਣ ਬਾਰੇ ਵੀ ਕਿਹਾ ਗਿਆ। ਕੌਂਸਲਰ ਮੈਂਬਰਾਂ ਨੇ ਕਿਹਾ ਕਿ ਕਾਰਜਸਾਧਕ ਅਫਸਰ ਨੂੰ ਕਈ ਬਾਰ ਲਿਖਤੀ ਤੋਰ ਤੇ ਜਾਣੂ ਕਰਵਾਇਆ ਗਿਆ ਪ੍ਰੰਤੂ ਕੋਈ ਹੱਲ ਨਹੀਂ ਨਿਕਲਿਆ। ਐਸਡੀਐਮ ਹਰਬੰਸ ਲਾਲ ਨੂੰ ਸ਼ਹਿਰ ਚ ਕੀਤੇ ਜਾ ਰਹੇ ਨਜਾਇਜ ਕਬਜਿਆ ਬਾਰੇ ਵੀ ਦੱਸਿਆ ਗਿਆ ਤਾ ਕਿ ਅੱਗੇ ਤੋ ਕੋਈ ਵੀ ਵਿਆਕਤੀ ਸ਼ਹਿਰ ਚ ਨਜਾਇਜ ਕਬਜਾ ਨਾ ਸਕੇ ਜੇਕਰ ਨਜਾਇਜ ਕਬਜੇ ਕਰੇ ਤਾ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਸਮਾਜ ਸੇਵੀ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਜੇਕਰ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਸ਼ਹਿਰਵਾਸੀ ਨਗਰ ਕੌਂਸਲ ਦੇ ਖਿਲਾਫ ਧਰਨਾ ਅਤੇ ਤਿੱਖੇ ਸ਼ੰਘਰਸ਼ ਵੀ ਕਰਨਗੇ । ਜਿਸ ਦੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ। ਅੱਜ ਦੇ ਵਫਦ ਚ ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਮੁਗੋਵਾਲ, ਸੰਜੀਵ ਰੋੜਮਾਜਰਾ, ਨਛੱਤਰ ਸਿੰਘ, ਗੁਰਦਿਆਲ ਸਿੰਘ ਭਨੋਟ, ਰਾਮ ਕ੍ਰਿਸ਼ਨ, ਅਸ਼ੋਕ ਕੁਮਾਰ, ਸ਼ੀਤੂ ਬਡੇਸਰੋ, ਆਦਿ ਹਾਜ਼ਰ ਸਨ। ਸਮਾਜ ਸੇਵੀ ਸ਼ਤੀਸ਼ ਕੁਮਾਰ ਸੋਨੀ ਅਤੇ ਚਰਨਜੀਤ ਚੰਨੀ ਨੇ ਗੱਲਬਾਤ ਕਰਦਿਆ ਦੱਸਿਆ ਕਿ ਮੌਜੂਦਾ ਸਰਕਾਰ ਦੇ ਗੜਸ਼ੰਕਰ ਦੇ ਕੁਝ ਕੁ ਅਹੁਦੇਦਾਰ ਮਿਲੀ ਭੁਗਤ ਨਾਲ ਸ਼ਹਿਰ ਚ ਨਜਾਇਜ ਕਬਜੇ ਕਰ ਰਹੇ ਅਤੇ ਪ੍ਰਸ਼ਾਸ਼ਨ ਅੱਖਾ ਬੰਦ ਕਰੀ ਬੈਠਾ ਹੈ।

VIA PUNJAB