- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੋਕ ਨਿਰਮਾਣ ਮੰਤਰੀ ਵੱਲੋਂ ਪੰਜਾਬ ਰੋਡਜ ਜੀ.ਆਈ.ਐਸ. ਪੋਰਟਲ ਅਤੇ ਪੰਜਾਬ ਸੜਕ ਸੇਵਾ ਮੋਬਾਇਲ ਐਪ ਲਾਂਚ
ਮੋਬਾਇਲ ਟੈਸਟਿੰਗ ਵੇਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ
ਚੰਡੀਗੜ – ਲੋਕ ਨਿਰਮਾਣ ਵਿਭਾਗ ਦੀ ਕਾਰਜਪ੍ਰਣਾਲੀ ਵਿਚ ਪਾਰਦਰਸ਼ਤਾ, ਜੁਆਬਦੇਹੀ ਲਿਆਉਣ ਅਤੇ ਸੂਚਨਾ ਤਕਨਾਲੋਜੀ ਰਾਹੀ ਸਮਰੱਥਾ ਵਧਾਉਣ ਦੇ ਮਕਸਦ ਨਾਲ ਕੈਬਨਿਟ ਮੰਤਰੀ ਸ਼੍ਰੀ ਵਿਜੇਇੰਦਰ ਸਿੰਗਲਾ ਵਲੋਂ ਅੱਜ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ (ਮੈਗਸੀਪਾ) ਵਿਖੇ ਪੰਜਾਬ ਰੋਡਜ ਜੀ.ਆਈ.ਐਸ. ਪੋਰਟਲ ਅਤੇ ਪੰਜਾਬ ਸੜਕ ਸੇਵਾ ਮੋਬਾਇਲ ਐਪ ਲਾਂਚ ਕੀਤਾ ਗਿਆ। ਇਸ ਮੌਕੇ ਉਨਾ ਵਿਭਾਗ ਦੇ ਕੁਆਲਟੀ ਕੰਟਰੋਲ ਵਿੰਗ ਵਿੱਚ ਸ਼ਾਮਲ ਕੀਤੀ ਗਈ ਮੋਬਾਇਲ ਟੈਸਟਿੰਗ ਵੈਨ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸ਼੍ਰੀ ਸਿੰਗਲਾ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਐਨ.ਆਈ.ਸੀ. ਦੀ ਤਕਨੀਕੀ ਮਦਦ ਨਾਲ ਪੰਜਾਬ ਦੀਆਂ ਸਾਰੀਆ ਸੜਕਾਂ ਦਾ ਜੀ.ਆਈ.ਐਸ ਪੋਰਟਲ ਬਣਾਇਆ ਹੈ। ਇਸ ਰਾਹੀ ਸੜਕ ਸਬੰਧੀ ਪੂਰੀ ਜਾਣਕਾਰੀ ਹਾਂਸਲ ਕੀਤੀ ਜਾ ਸਕਦੀ ਹੈ ਜਿਵੇ ਕਿ ਸੜਕ ਕੌਮੀ ਮਾਰਗ ਹੈ ਜਾਂ ਰਾਜ ਮਾਰਗ,ਲਿੰਕ ਮਾਰਗ, ਜ਼ਿਲਾ ਮਾਰਗ ਹੈ ਜਾਂ ਮੰਡੀ ਬੋਰਡ ਦੀ ਸੜਕ ਹੈ। ਇਸ ਤੋਂ ਇਲਾਵਾ ਸੜਕ ਸਬੰਧੀ ਸਮੁਚੀ ਜਾਣਕਾਰੀ ਜਿਵੇ ਕਿ ਸੜਕ ਦੀ ਲੰਬਾਈ ਕਿੰਨੀ ਹੈ, ਚੋੜਾਈ ਕਿੰਨੀ ਹੈ, ਸੜਕ ਦੀ ਮੋਟਾਈ, ਬਨਾਉਣ ਦਾ ਸਾਲ, ਕਿੰਨੀ ਰਾਸ਼ੀ ਖਰਚ ਹੋਈ ਅਤੇ ਅਖੀਰਲੀ ਵਾਰ ਕਦੋਂ ਸੜਕ ਦੀ ਮੁਰੰਮਤ ਹੋਈ ਬਾਰੇ ਪੂਰੀ ਜਾਣਕਾਰੀ ਹੋਵੇਗੀ। ਉਨਾ ਕਿਹਾ ਕਿ ਇਸ ਪੋਰਟਲ ਰਾਹੀ ਵਿਭਾਗ ਦੇ ਕੰਮ ਕਾਰ ਵਿੱਚ ਤੇਜੀ ਆਵੇਗੀ ਕਿਉਕਿ ਵਿਭਾਗ ਕੋਲ ਹਰੇਕ ਸੜਕ ਸਬੰਧੀ ਡਿਜੀਟਲ ਡਾਟਾ ਉਪਲੰਬਧ ਹੋਵੇਗਾ ਜਿਸ ਨਾਲ ਸੜਕ ਦੀ ਮੁਰੰਮਤ ਜਾਂ ਨਵੀਂ ਬਨਾਉਣ ਸਬੰਧੀ ਯੋਜਨਾ ਉਲੀਕਣ ਅਤੇ ਉਸ ਨੂੰ ਲਾਗੂ ਕਰਨ ਵਿੱਚ ਬਹੁਤ ਅਸਾਨੀ ਹੋਵੇਗੀ।ਪੰਜਾਬ ਮੰਡੀ ਬੋਰਡ ਵੀ ਇਸ ਨਵੀਨਤਮ ਤਕਨਾਲੋਜੀ ਦਾ ਭਾਗ ਬਣ ਗਿਆ ਹੈ ਅਤੇ ਰਾਜ ਵਿੱਚ ਸਥਿਤ ਸਮੂੰਹ ਮੰਡੀਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸੇ ਤਰਾ ਅਸੀਂ ਬਾਕੀ ਵਿਭਾਗਾਂ ਤੋਂ ਵੀ ਆਸ ਕਰ ਰਹੇ ਹਾਂ ਕਿ ਉਹ ਆਪਣੇ ਵਿਭਾਗਾਂ ਨਾਲ ਸਬੰਧਤ ਜਾਣਕਾਰੀ ਇਸ ਪੋਰਟਲ ਉਤੇ ਅਪਲੋਡ ਕਰਨ ਜਿਵੇ ਕਿ ਸਕੂਲ਼ਾਂ ਹਸਪਤਾਲ ਆਦਿ ਤਾਂ ਜੋ ਇਹ ਪੰਜਾਬ ਰੋਡਜ ਜੀ.ਆਈ.ਐਸ. ਪੋਰਟਲ ਤੋਂ ਬਦਲ ਕੇ ਪੰਜਾਬ ਸਟੇਟ ਜੀ.ਆਈ.ਐਸ. ਪੋਰਟਲ ਬਣ ਸਕੇ। ਸ਼੍ਰੀ ਸਿੰਗਲਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੋਰਟਲ ਦੇ ਨਾਲ ਪੰਜਾਬ ਸੜਕ ਸੇਵਾ (ਪੀ.ਐਸ.ਐਸ.) ਮੋਬਾਇਲ ਐਪ ਨੂੰ ਵੀ ਜੋੜਿਆ ਗਿਆ ਹੈ। ਇਹ ਐਪ ਐਂਡਰਾਇਡ ਅਧਾਰਤ ਹੈ ਜੋ ਕਿ ਪਲੇਸਟੋਰ ਉਤੇ ਉਪਲਬੰਧ ਹੈ।ਇਹ ਐਪ ਲੋਕਾਂ ਦੀ ਸ਼ਿਕਾਇਤ ਦੇ ਨਿਵਾਰਣ ਲਈ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ।ਇਸ ਐਪ ਨੂੰ ਕੋਈ ਵੀ ਵਿਅਕਤੀ ਆਪਣੇ ਮੋਬਾਇਲ ਫੋਨ ‘ਤੇ ਡਾਊਨਲੋਡ ਕਰ ਸਕਦਾ ਹੈ ਲੋਗਇਨ ਕਰਨ ਤੋਂ ਬਾਅਦ ਜਿਸ ਥਾਂ ਉਤੇ ਵੀ ਸੜਕ ਨੂੰ ਮੁਰੰਮਤ ਦੀ ਲੋੜ ਹੈ ਉਸ ਦੀ ਫੋਟੋ, ਜੋ ਕਿ ਜੀ.ਪੀ.ਐਸ ਆਨ ਕਰਕੇ ਖਿੱਚੀ ਜਾ ਸਕੇਗੀ, ਨੂੰ ਐਪ ਤੇ ਅਪਲੋਡ ਕਰ ਸਕਦੇ ਹਨ। ਅਪਲੋਡ ਫੋਟੋ ਜੋ ਕਿ ਸਬੰਧਤ ਜਗਾ ਦੀ ਸਹੀ ਨਿਸ਼ਾਨਦੇਹੀ ਕਰਦੀ ਹੋਵੇਗੀ ਸਬੰਧਤ ਅਧਿਕਾਰੀ ਕੋਲ ਲੋੜੀਂਦੇ ਕਾਰਵਾਈ ਹਿੱਤ ਚਲੀ ਜਾਵੇਗੀ। ਸ਼੍ਰੀ ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਾਰਰਦਰਸ਼ੀ ਅਤੇ ਪ੍ਰਭਾਵੀ ਕਾਰਜ ਪ੍ਰਣਾਲੀ ਵਿੱਚ ਵਿਸ਼ਵਾਸ਼ ਰੱਖਦੀ ਹੈ ਅਤੇ ਲੋਕ ਨਿਰਮਾਣ ਵਿਭਾਗ ਇਸੇ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵਧ ਰਹਿਆ ਹੈ। ਇਸ ਮੌਕੇ ਉਨਾਂ ਸ਼੍ਰੀ ਹੁਸਨ ਲਾਲ, ਸਕੱਤਰ, ਲੋਕ ਨਿਰਮਾਣ ਵਿਭਾਗ ਅਤੇ ਉਨਾ ਦੀ ਸਮੁੱਚੀ ਟੀਮ ਨੂੰ ਇਸ ਇਤਿਹਾਸਕ ਕਰਜ ਲਈ ਮੁਬਾਰਕਬਾਦ ਦਿੱਤੀ। ਇਸ ਉਪਰੰਤ ਸ਼੍ਰੀ ਸਿੰਗਲਾ ਨੇ ਅਤਿ ਆਧੁਨਿਕ ਸਟੇਟ ਆਫ ਦੀ ਆਰਟ ਮੋਬਾਇਲ ਟੈਸਟਿੰਗ ਵੈਨ ਨੂੰ ਵੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵੈਨ ਇਮਾਰਤਾਂ ਅਤੇ ਪੁਲਾਂ ਦੀ ਮੌਕੇ ਤੇ ਜਾ ਕੇ ਟੈਸਟਿੰਗ ਕਰਨ ਦੇ ਸਮਰੱਥ ਹੈ। ਇਸ ਵਿੱਚ ਇਮਾਰਤ ਅਤੇ ਪੁਲਾਂ ਦੀ ਉਸਾਰੀ ਵਿੱਚ ਵਰਤੀ ਗਈ ਸਮੱਗਰੀ ਦੀ ਤੋੜ ਭੰਨ ਕੀਤੇ ਬਗੈਰ ਸੈਪਲ ਲਏ ਮਸ਼ੀਨਾਂ ਰਾਹੀ ਜਾਂਚ ਕੀਤੀ ਜਾ ਸਕਦੀ ਹੈ ਅਤੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਇਸ ਇਮਾਰਤ ਦੀ ਉਸਾਰੀ ਵਿੱਚ ਵਰਤੇ ਗਏ ਸਮਾਨ ਦੀ ਕਿੰਨੀ ਮਜਬੂਤੀ ਹੈ।ਪੰਜਾਬ ਰਾਜ ਦੀ ਇਸ ਮੋਬਾਇਲ ਕੁਆਲਟੀ ਕੰਟਰੋਲ ਲੈਬ ਜਿਸ ਨੂੰ 2.82 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਅਤੇ ਮੋਬਾਇਲ ਕੁਆਲਟੀ ਕੰਟਰੋਲ ਲੈਬ ਰਾਜ ਦੀ ਇੱਕੋ ਇਕ ਲੈਬ ਹੈ। ਲੋਕ ਨਿਰਮਾਣ ਵਿਭਾਗ ਦੇ ਮੰਤਰੀ ਨੇ ਕਿਹਾ ਕਿ ਇਹ ਲੈਬ ਸਰਕਾਰ ਦੇ ਕਿਸੇ ਵੀ ਵਿਭਾਗ ਜਿਵੇ ਕਿ ਜਲ ਸਰੋਤ, ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ, ਪੰਚਾਇਤੀ ਰਾਜ,ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਸਥਾਨਕ ਸਰਕਾਰਾਂ ਅਤੇ ਪੀ.ਐਸ.ਆਈ.ਡੀ.ਸੀ. ਵੱਲੋਂ ਤਿਆਰ ਕੀਤੀਆਂ ਗਈਆਂ ਇਮਾਰਤਾਂ ਅਤੇ ਪੁਲਾਂ ਦੀ ਜਾਂਚ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਹਾਊਸਿੰਗ ਸ਼੍ਰੀਮਤੀ ਵਿੰਨੀ ਮਹਾਜਨ, ਸ਼੍ਰੀ ਅਮਿਤ ਢਾਕਾ, ਸਕੱਤਰ, ਪੰਜਾਬ ਮੰਡੀ ਬੋਰਡ, ਸ਼ਰੀ ਵਿਸ਼ਨੂੰ ਚੰਦਰ ਡਿਪਟੀ ਡਾਇਰੈਟਰ ਜਨਰਲ ਐਨ.ਆਈ.ਸੀ.ਹਾਜਰ ਸਨ। ਇਸ ਮੋਕੇ ਹਾਜਰ ਸਮੂੰਹ ਅਧਿਕਾਰੀਆਂ ਨੇ ਲੋਕ ਹਿੱਤ ਵਿੱਚ ਇਸ ਲੈਬ ਦੀ ਸੁਚੱਜੀ ਵਰਤੋਂ ਦਾ ਭਰੋਸਾ ਦਿਵਾਇਆ।


