- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੋਕ ਸਭਾ ਸਪੀਕਰ ਵੱਲੋਂ ਗੁਰਜੀਤ ਔਜਲਾ ਸਮੇਤ 7 ਕਾਂਗਰਸੀ ਸੰਸਦ ਮੈਂਬਰ ਮੁਅੱਤਲ
ਨਵੀਂ ਦਿੱਲੀ – ਸੰਸਦ ‘ਚ ਹੰਗਾਮੇ ਅਤੇ ਧੱਕਾਮੁੱਕੀ ਤੋਂ ਨਾਰਾਜ਼ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਖਤ ਐਕਸ਼ਨ ਲਿਆ ਹੈ। ਉਨ੍ਹਾਂ ਨੇ ਲੋਕ ਸਭਾ ਦੇ 7 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਦੋਹਾਂ ਸਦਨਾਂ ‘ਚ ਵਿਰੋਧੀ ਧਿਰ ਵੱਲੋਂ ਦਿੱਲੀ ਹਿੰਸਾ ‘ਤੇ ਹੰਗਾਮੇ ਕਾਰਨ ਸਦਨ ਨਹੀਂ ਚੱਲ ਸਕਿਆ। ਇਸ ‘ਤੇ ਓਮ ਬਿਰਲਾ ਨਾਰਾਜ਼ ਸਨ। ਜਿਨ੍ਹਾਂ ਲੋਕਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਹ ਸਪੀਕਰ ਦੀ ਕੁਰਸੀ ਦੇ ਬੇਹੱਦ ਕਰੀਬ ਆ ਕੇ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਪੋਸਟਰ ਦਿਖਾ ਰਹੇ ਸਨ। ਮੁਅੱਤਲ ਕੀਤੇ ਸੰਸਦ ਮੈਂਬਰਾਂ ‘ਚ ਗੁਰਜੀਤ ਸਿੰਘ ਔਜਲਾ, ਗੌਰਵ ਗੋਗੋਈ, ਟੀ.ਐੱਨ. ਪ੍ਰਥਪਨ, ਡੀਨ ਕੁਰੀਕੋਸ, ਆਰ ਓਨੀਥਨ, ਮਨਿਕਮ ਟੈਗੋਰ ਅਤੇ ਬੇਨੀ ਬੇਹਨ ਸ਼ਾਮਿਲ ਹਨ। ਦੱਸ ਦੇਈਏ ਕਿ ਦਿੱਲੀ ਹਿੰਸਾ ‘ਤੇ ਚਰਚਾ ਕਰਵਾਉਣ ਲਈ ਹੰਗਾਮਾ ਕਰ ਰਹੇ ਵਿਰੋਧੀ ਧਿਰ ਦੇ ਆਗੂਆਂ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਸੀ ਕਿ ਸਰਕਾਰ ਇਸ ਮੁੱਦੇ ‘ਤੇ ਹੋਲੀ ਤੋਂ ਬਾਅਦ ਚਰਚਾ ਕਰਨ ਲਈ ਤਿਆਰ ਹੈ। ਉਨ੍ਹਾਂ ਦੀ ਇਸ ਪੇਸ਼ਕਸ਼ ‘ਤੇ ਵਿਰੋਧੀ ਦਲ ਭੜਕ ਗਿਆ ਅਤੇ ਕਾਗਜ ਪਾੜ ਕੇ ਸਪੀਕਰ ਵੱਲ ਸੁੱਟੇ। ਓਮ ਬਿਰਲਾ ਨੇ ਹੰਗਾਮਾ ਕਰ ਰਹੇ ਵਿਰੋਧ ਧਿਰ ਦੇ ਸੰਸਦ ਮੈਂਬਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਦਨ ‘ਚ ਪਲੇਅ ਕਾਰਡ ਲਿਆਉਣਾ ਠੀਕ ਨਹੀਂ ਹੈ।


