- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੜ੍ਹਕੀਆਂ ਕਿਸੇ ਵੀ ਖੇਤਰ ’ਚ ਲੜਕਿਆਂ ਤੋਂ ਘੱਟ ਨਹੀਂ : ਕੈਬਨਿਟ ਮੰਤਰੀ ਚੰਨੀ
ਮੋਰਿੰਡਾ – ਲੜ੍ਹਕੀਆਂ ਕਿਸੇ ਵੀ ਖ਼ੇਤਰ ’ਚ ਲੜ੍ਹਕਿਆਂ ਤੋਂ ਘੱਟ ਨਹੀਂ ਇਸ ਲੜ੍ਹੀ ਲੜ੍ਹਕੀਆਂ ਨੂੰ ਵੀ ਲੜ੍ਹਕਿਆਂ ਤੋਂ ਘੱਟ ਨਹੀਂ ਸਮਝਣਾ ਚਾਹੀਦਾ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਨੂਰ ਮਲਟੀਸਪੈਸ਼ਲਿਟੀ ਹਸਪਾਤਲ ਮੋਰਿੰਡਾ ਵਿੱਖੇ ਯੂਥ ਵੈਲਫੇਅਰ ਸ਼ੋਸਲ ਔਰਗਨਾਈਜੈਸ਼ਨ (ਰਜਿ) ਪੰਜਾਬ ਵੱਲੋਂ ਨੂਰ ਮਲਟੀਸਪੈਸ਼ਲਿਟੀ ਹਸਪਤਾਲ ਮੋਰਿੰਡਾ ਦੇ ਸਹਿਯੋਗ ਨਾਲ ਹਸਪਤਾਲ ਦੇ ਐਮ.ਡੀ. ਗੁਰਸੇਵਕ ਸਿੰਘ ਪੁਰਖਾਲੀ ਦੀ ਬੇਟੀ ਜਸਨੂਰ ਦੇ ਜਨਮ ਦਿਨ ਮੋਕੇ ਲਗਾਏ ਵਿਸਾਲ ਖੂਨਦਾਨ ਅਤੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਔਰਗੇਨਾਈਜੇਸ਼ਨ ਦੇ ਚੇਅਰਮੈਨ ਕਮਲਜੀਤ ਸਿੰਘ ਅਰਨੋਲੀ ਅਤੇ ਪ੍ਰਧਾਨ ਮਨਪ੍ਰੀਤ ਪਬਮਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਹਸਪਤਾਲ ਦੇ ਐਮ.ਡੀ. ਗੁਰਸੇਵਕ ਸਿੰਘ ਪੁਰਖਾਲੀ ਵੱਲੋਂ ਖੂਨਦਾਨ ਕੈਪ ਅਤੇ ਮੁਫਤ ਮੈਡੀਕਲ ਕੈਂਪ ਲਗਾ ਕੇ ਬੇਟੀ ਦਾ ਜਨਮ ਦਿਨ ਮਨਾਉਣ ਅਤੇ ਸਮਾਜ ਸੇਵਾ ਦੇ ਕਾਰਜ ’ਚ ਯੋਗਦਾਨ ਪਾਉਣ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਨੂਰ ਮਲਟੀਸ਼ਪੈਸ਼ਲਿਟੀ ਹਸਪਤਾਲ ਦੇ ਪ੍ਰਧੰਕਾਂ ਵੱਲੋਂ ਸ਼੍ਰੀ ਸੁਖ਼ਮਨੀ ਸਾਹਿਬ ਜੀ ਦੇ ਪਾਠ ਦੇ ਪੋਗ ਪਾਏ ਗਏ। ਜਿਸ ਵਿੱਚ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਗੁਰਸੇਵਕ ਸਿੰਘ ਪੁਰਖ਼ਾਲੀ ਦੀ ਬੇਟੀ ਨਾਲ ਕੇਕ ਕੱਟ ਕੇ ਉਸਦੀ ¦ਮੀਂ ਉਮਰ ਲਈ ਦੁਆ ਕੀਤੀ। ਇਸ ਮੌਕੇ ਸਰਪੰਚ ਬੰਤ ਸਿੰਘ ਕਲਾਰਾਂ, ਬਲਵਿੰਦਰ ਸਿੰਘ ਬਾਜਵਾ ਪ੍ਰਧਾਨ ਨਗਰ ਕੌਸਲ, ਹਰਸੁਖਇੰਦਰ ਸਿੰਘ ਬੱਬੀ, ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ, ਕੋਂਸਲਰ ਮੋਹਨ ਲਾਲ ਕਾਲਾ, ਕੋਂਸਲਰ ਮੰਗਲ ਸੈਨ, ਪਰਮਿੰਦਰ ਸਿੰਘ ਬਿੱਟੂ ਕੰਗ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਡਾ.ਚਰਨਜੀਤ ਸਿੰਘ, ਬਹਾਦਰ ਸਿੰਘ ਸਮਾਣਾ, ਦਰਸ਼ਨ ਸਿੰਘ ਸੰਧੂ, ਹਰਿੰਦਰ ਕੌਰ ਰਿਟਾਇਰਡ ਜ਼ਿਲ੍ਹਾ ਸਿਵਲ ਸਰਜਨ ਰੂਪਨਗਰ, ਸਾਬਕਾ ਸਰਪੰਚ ਨਿਰਮਲ ਸਿੰਘ ਪੁਰਖਾਲੀ, ਕਾਲਾ ਪੁਰਖਾਲੀ, ਮਾਸਟਰ ਜੁਗਰਾਜ ਸਿੰਘ, ਚਰਨਜੀਤ ਸਿੰਘ ਰੰਗੀ, ਸਰਪੰਚ ਬੰਤ ਸਿੰਘ ਫਤਿਹਪੁਰ ਭਗੜਾਣਾ, ਗੁਰਵਿੰਦਰ ਸਿੰਘ ਪੁਰਖਾਲੀ ਅਤੇ ਮਨਿੰਦਰ ਸਿੰਘ ਮਾਨਖੇੜੀ ਪ੍ਰਧਾਨ ਗੋਲਡਨ ਸਟਾਰ ਕਲੱਬ ਨੇ ਵਿਸ਼ੇਸ਼ ਤੌਰ ’ਤੇ ਹਾਜਰੀਆਂ ਭਰੀਆਂ। ਇਸ ਮੋਕੇ ਲਗਾਏ ਖੂਨਦਾਨ ਕੈਂਪ ’ਚੋਂ ਬਲੱਡ ਬੈਂਕ ਰੂਪਨਗਰ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 45 ਯੂਨਿਟ ਖੂਨ ਇਕੱਤਰ ਕੀਤਾ ਗਿਆ ਜਦਕਿ ਡਾ. ਮੋਰੀਆ, ਡਾ.ਨਰਿੰਦਰ ਸਿੰਘ ਆਦਿ ਮਾਹਿਰ ਡਾਕਟਰਾਂ ਦੀ ਟੀਮ ਵੱਲੋ 200 ਤੋ ਜ਼ਿਆਦਾ ਮਰੀਜਾਂ ਦੇ ਸ਼ੂਗਰ, ਐਸ.ਬੀ, ਈ.ਸੀ.ਜੀ, ਆਦਿ ਟੈਸਟ ਮੁਫ਼ਤ ਕੀਤੇ ਗਏ ਅਤੇ ਜਰੂਰਤਮੰਦ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੋਕੇ ਆਏ ਮਹਿਮਾਨਾਂ ਅਤੇ ਖੂਨਦਾਨੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਅੰਤ ਵਿੱਚ ਨੂਰ ਹਸਪਤਾਲ ਦੇ ਐਮ.ਡੀ ਗੁਰਸੇਵਕ ਸਿੰਘ ਪੁਰਖਾਲੀ ਵੱਲੋ ਆਏ ਮਹਿਮਾਨਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੋਕੇ ਔਰਗਨਾਈਜੈਸਨ ਦੇ ਮੀਤ ਪ੍ਰਧਾਨ ਜਗਰੂਪ ਸਿੰਘ ਅਰਨੋਲੀ, ਮਾਸਟਰ ਗੁਰਪ੍ਰੀਤ ਸਿੰਘ, ਡਾ ਤਜਿੰਦਰ ਸਿੰਘ ਬੋਬੀ, ਅਮਨਦੀਪ ਸਿੰਘ, ਪਰਮ ਸ਼ਰਮਾ, ਸਾਹਿਲ ਮਾਣਕਪੁਰ, ਗਗਨਦੀਪ ਸਿੰਘ ਲੁਠੇੜੀ, ਅਸ਼ਵਨੀ ਸ਼ਰਮਾ ਅਤੇ ਕ੍ਰਿਪਾਲ ਸਿੰਘ ਆਦਿ ਹਾਜਰ ਸਨ।


