- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੱਖਾਂ ਦੀ ਹੈਰੋਇਨ ਸਮੇਤ 6 ਤਸਕਰ ਕਾਬੂ
ਲੁਧਿਆਣਾ – ਥਾਣਾ 3 ਦੀ ਪੁਲਸ ਪਾਰਟੀ ਨੇ 2 ਵੱਖ ਵੱਖ ਜਗ੍ਹਾ ਤੇ ਛਾਪੇਮਾਰੀ ਦੌਰਾਨ 6 ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 256 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਏ ਡੀ ਸੀ ਪੀ 1 ਗੁਰਪ੍ਰੀਤ ਸਿੰਘ ਸਿਕੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਥਾਣਾ 3 ਦੇ ਮੁਖੀ ਸਤੀਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਦੇ ਏ ਐਸ ਆਈ ਹਜੂਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਖਵਾਜਾ ਕੋਠੀ ਚੌਕ ਕੋਲ ਪਾਰਕ ਚ ਕੁਝ ਨੌਜਵਾਨ ਝੁੰਡ ਬਣਾ ਕੇ ਨਸ਼ਾ ਪੀ ਰਹੇ ਹਨ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਉਕਤ ਪਾਰਕ ਚ ਛਾਪੇਮਾਰੀ ਨਸ਼ਾ ਪੀ ਰਹੇ 5 ਨੌਜਵਾਨਾਂ ਨੂੰ 243 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਪੀਰਾਂ ਵਾਲੀ ਗਲੀ ਬਾਂਗਰੂ ਮੁਹੱਲਾ ਨਿਵਾਸੀ ਪਵਨ ਕੁਮਾਰ ਨਿਊ ਰਾਜਗੁਰੂ ਨਿਵਾਸੀ ਰੋਬਿਨ ਨਿਊ ਰਾਜਗੁਰੂ ਨਗਰ ਨਿਵਾਸੀ ਸੁਮੰਤ ਉਰਫ ਮਨੀ ਮਨਜੀਤ ਨਗਰ ਨਿਵਾਸੀ ਕਮਲਜੀਤ ਸਿੰਘ ਉਰਫ ਬੋੱਬੀ , ਢੋੱਕਾ ਮੁਹੱਲਾ ਨਿਵਾਸੀ ਫਲਦੀਪ ਸਿੰਘ ਉਰਫ ਬੋੱਬੀ ਵਜੋਂ ਹੋਈ ਇਸ ਤਰਾਂ ਏ ਐਸ ਆਈ ਹਜੂਰ ਸਿੰਘ ਨੇ ਘਾਟੀ ਮੁਹੱਲਾ ਚੌਕ ਚ ਨਾਕੇਬੰਦੀ ਦੌਰਾਨ ਇਕ ਤਸਕਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 13 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਦੋਸ਼ੀ ਦੀ ਪਹਿਚਾਣ ਮੁਹੱਲਾ ਮਹਿਮੂਦਪੁਰਾ ਨਿਵਾਸੀ ਹਰਵਿੰਦਰ ਸਿੰਘ ਉਰਫ ਮੋਨੂੰ ਵਜੋਂ ਹੋਈ ਪੁਲਜ਼ ਨੇ ਦੋਸ਼ੀਆਂ ਨੂੰ ਅੱਜ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


