- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਭਰ ਵਿੱਚ ਐਂਬੂਲੈਂਸ 108 ਦੀ ਅਚਨਚੇਤ ਚੈਕਿੰਗ
ਸੂਬੇ ਦੇ ਵਿਜੀਲੈਂਸ ਮੁੱਖੀ ਬੀ.ਕੇ ਉੱਪਲ ਨੇ ਕਿਹਾ ਕਿ ਅਨਿਯਮਿਤਾ ਸਬੰਧੀ ਰਿਪੋਰਟ ਸਿਹਤ ਵਿਭਾਗ ਨੂੰ ਭੇਜੀ ਜਾਵੇਗੀ
ਚੰਡੀਗੜ – ਰਾਜ ਵਿੱਚ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਵਿਜੀਲੈਂਸ ਬਿਊਰੋ ਵੱਲੋਂ ਪੀ.ਆਰ.ਟੀ.ਸੀ/ਟਰਾਂਸਪੋਰਟ ਵਿਭਾਗ ਦੇ ਮਕੈਨਿਕਾਂ/ਇੰਜੀਨੀਅਰਾਂ ਅਤੇ ਮੈਡੀਕਲ ਟੀਮਾਂ ਦੀ ਸਹਾਇਤਾ ਨਾਲ ਸੂਬੇ ਭਰ ਵਿੱਚ 108 ਟੈਲੀਫੋਨ ਨੰਬਰ ਅਧੀਨ ਐਂਬੂਲੈਂਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਖੁਲਾਸਾ ਕਰਦਿਆਂ, ਮੁੱਖ ਡਾਇਰੈਕਟਰ-ਕਮ-ਏ.ਡੀ.ਜੀ.ਪੀ. ਵਿਜੀਲੈਂਸ ਬਿਊਰੋ ਸ੍ਰੀ ਬੀ ਕੇ ਉੱਪਲ ਨੇ ਦੱਸਿਆ ਕਿ ਬਿਊਰੋ ਨੂੰ ਕਈ ਥਾਵਾਂ ਤੋਂ ਇਨਾਂ ਐਂਬੂਲੈਸਾਂ ਦੀ ਖਸਤਾ ਹਾਲਤ ਬਾਰੇ ਸ਼ਿਕਾਇਤਾਂ ਆ ਰਹੀਆਂ ਸਨ। ਇਸ ਲਈ ਸੂਬੇ ਭਰ ਵਿੱਚ ਅਚਨਚੇਤ ਚੈਕਿੰਗ ਕਰਨ ਦਾ ਫੈਸਲਾ ਲਿਆ ਗਿਆ।
ਉਨਾਂ ਜਾਣਕਾਰੀ ਦਿੱਤੀ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਟੀਮਾਂ ਵੱਲੋਂ ਵਾਹਨਾਂ ਦੀ ਹਾਲਤ ਤੇ ਉਨਾਂ ਵਿਚ ਲਗਾਏ ਉਪਕਰਣਾਂ ਅਤੇ ਐਂਬੂਲੈਂਸਾਂ ਨਾਲ ਸਬੰਧਿਤ ਸਟਾਫ਼ ਨੂੰ ਦਿੱਤੀਆਂ ਗਈਆ ਹਦਾਇਤਾਂ ਅਨੁਸਾਰ ਐਂਬੂਲੈਂਸਾਂ ਦੇ ਸਮੁੱਚੇ ਰੱਖ ਰਖਾਓ ਦੀ ਜਾਂਚ ਕੀਤੀ ਗਈ । ਬਿਓਰੋ ਨੇ ਸਿਹਤ ਵਿਭਾਗ ਅਤੇ ਟਰਾਂਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਐਂਬੂਲੈਂਸਾਂ ਦੀ ਸਥਿਤੀ ਅਤੇ ਜੀਵਨ ਬਚਾਓ ਵਾਲੀਆਂ ਦਵਾਈਆਂ ਅਤੇ ਹੋਰਨਾ ਸਾਜੋ ਸਮਾਨ ਦੀ ਸਥਿਤੀ ਦੀ ਜਾਂਚ ਕਰਨ ਲਈ ਕਿਹਾ ਜੋ ਕਿ ਠੇਕੇਦਾਰ ਕੰਪਨੀ ਦੁਆਰਾ ਰੱਖੇ ਜਾਣੇ ਚਾਹੀਦੇ ਹਨ। ਉਨਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਿਰਫ਼ ਉਨਾਂ ਐਂਬੂਲੈਂਸਾਂ ਦੀ ਚੈਕਿੰਗ ਕੀਤੀ ਗਈ ਜੋ (ਆਫ ਰੋਡ) ਆਪੋ ਆਪਣੇ ਸਟੇਸ਼ਨਾਂ ‘ਤੇ ਖੜੀਆਂ ਸਨ । ਵੱਖ-ਵੱਖ ਅਨਿਯਮਿਤਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼੍ਰੀ ਉਪੱਲ ਨੇ ਕਿਹਾ ਕਿ ਸੂਬੇ ਭਰ ਵਿਚ ਐਂਬੂਲੈਂਸ 108 ਦੀਆਂ ਸੇਵਾਵਾਂ ਵਿਚ ਸੁਧਾਰ ਕਰਨ ਲਈ ਵਿਸਤ੍ਰਿਤ ਰਿਪੋਰਟ ਸਿਹਤ ਵਿਭਾਗ ਨੂੰ ਜਲਦ ਭੇਜੀ ਜਾ ਰਹੀ ਹੈ। ਸ੍ਰੀ ਉੱਪਲ ਨੇ ਕਿਹਾ ਕਿ ਜਾਂਚ ਦੌਰਾਨ ਇਨਾਂ ਟੀਮਾਂ ਨੇ ਪਾਇਆ ਕਿ ਕਈ ਐਂਬੂਲੈਂਸਾਂ ਵਿੱਚ ਏਅਰ ਕੰਡੀਸ਼ਨ ਸਿਸਟਮ, ਇਨਵਰਟਰ ਅਤੇ ਹੋਰ ਦੂਜੇ ਜ਼ਰੂਰੀ ਉਪਕਰਣ ਜਿਵੇਂ ਗੈਸ ਕੱਟਰ, ਅੱਗ ਬੁਝਾਉਣ ਵਾਲੇ ਉਪਕਰਣ ਆਦਿ ਸਹੀ ਤਰੀਕੇ ਨਾਲ ਕਾਰਜ ਕਰਨ ਯੋਗ ਨਹੀਂ ਸਨ ਅਤੇ ਕਈ ਵਾਹਨਾਂ ਵਿਚ ਸਟੱਪਣੀ ਵੀ ਨਹੀਂ ਸੀ। ਐਂਬੂਲੈਸਾਂ ਵਿਚ ਰੱਖ-ਰਖਾਓ ਅਤੇ ਸਫਾਈ ਸਹੂਲਤਾਂ ਦੀ ਘਾਟ ਵੀ ਪਾਈ ਗਈ । ਇਹ ਵੀ ਦੇਖਿਆ ਗਿਆ ਕਿ ਡਰਾਇਵਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਡਿਊਟੀ ਦੌਰਾਨ ਵਰਦੀ ਨਹੀਂ ਪਾਈ ਜਾਂਦੀ। ਕਈ ਐਂਬੂਲੈਂਸਾਂ 8 ਤੋ’ 10 ਸਾਲ ਦੀ ਉਮਰ ਹੱਡਾਂ ਚੁੱਕਿਆਂ ਹਨ ਅਤੇ ਵਿਚ ਸਿਹਤ ਸੇਵਾਵਾਂ ਨੂੰ ਧਿਆਨ ਵਿਚ ਰਖਦੇ ਹੋਏ ਲੋੜੀਂਦਾ ਸਾਜੋ ਸਮਾਨ ਵੀ ਪੁਰਾਣਾ ਅਤੇ ਅਧੁਰੇ ਰੂਪ ਵਿਚ ਪਾਇਆ ਗਿਆ। ਹੋਰ ਜਾਣਕਾਰੀ ਦਿਦਿਆਂ ਸ੍ਰੀ ਉੱਪਲ ਨੇ ਕਿਹਾ ਕਿ ਜ਼ਿਆਦਾਤਰ ਐਂਬੂਲੈਂਸਾਂ ਵਿਚ ਕੋਲੈਪਸੀਬਲ ਸਟ੍ਰੈਚਰ ਅਤੇ ਪਲਸ ਆਕਸੀਮੀਟਰ ਵੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਸਨ। ਇਸ ਤੋਂ ਇਲਾਵਾ ਇਹਨਾਂ ਵਾਹਨਾ ਵਿਚ ਜੀਵਨ ਬਚਾਓ (ਲਾਈਫ ਸੇਵਿੰਗ) ਦਵਾਈਆਂ ਅਤੇ ਰਿਕਵਰੀ ਕਿੱਟਾਂ ਵੀ ਉਪਲੱਬਧ ਨਹੀਂ ਸਨ।
ਉਨਾਂ ਅੱਗੇ ਦੱਸਿਆ ਕਿ ਸਿਰਫ ਇਕ ਆਕਸੀਜਨ ਸਿਲੰਡਰ ਵਿਚ ਆਕਸੀਜਨ ਪਾਈ ਗਈ ਜਦੋਕਿ ਲਗਭਗ ਸਾਰੀਆਂ ਐਂਬੂਲੈਂਸਾਂ ਵਿਚ ਦੂਜਾ ਵਾਧੂ ਸਿਲੰਡਰ ਖਾਲੀ ਪਾਇਆ ਗਿਆ। ਬਹੁਤ ਸਾਰੇ ਵਾਹਨ ਫਿਟਨੈਸ ਸਰਟੀਫਿਕੇਟ, ਬੀਮੇ ਅਤੇ ਪ੍ਰਦੂਸ਼ਣ ਸਰਟੀਫਿਕੇਟ ਤੋਂ ਬਿਨਾਂ ਪਾਏ ਗਏ । ਇਥੋ ਤੱਕ ਕਿ ਕੁਝ ਗੱਡੀਆਂ ਦੇ ਦਰਵਾਜ਼ੇ ਅਤੇ ਛੱਤਾਂ ਵੀ ਠੀਕ ਸਥਿਤੀ ਵਿਚ ਨਹੀਂ ਸਨ। ਇਨਾਂ ਸਾਰੀਆਂ ਕਮੀਆ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ, ਵਿਜੀਲੈਂਸ ਬਿਊਰੋ ਨੇ ਸਰਵੀਜ ਪ੍ਰੋਵਾਇਡਰ ਨੂੰ ਮੌਕੇ ‘ਤੇ ਸਖਤ ਹਦਾਇਤਾਂ ਦਿੱਤੀਆਂ ਕਿ ਉਹ ਹਰ ਮਰੀਜ਼ ਨੂੰ ਹਸਪਤਾਲ ਪੰਹੁਚਾਉਣ ਉਪਰੰਤ ਐਂਬੂਲੈਂਸਾਂ ਦੀ ਸਾਫ ਸਫਾਈ ਨੂੰ ਯਕੀਨੀ ਬਣਾਉਣ ਤਾਂ ਜੋ ਰਾਜ ਦੇ ਲੋਕਾਂ ਨੂੰ ਵਧੀਆ ਅਤੇ ਤੁਰੰਤ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।


