- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਜੇ ਮਾਲਿਆ ਵੱਲੋਂ ਭਾਰਤ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨਾਲ ਮੁਲਾਕਾਤ ਦਾ ਦਾਅਵਾ
ਲੰਡਨ – ਆਰਥਿਕ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਬੁਧਵਾਰ ਨੂੰ ਵਡਾ ਦਾਅਵਾ ਕੀਤਾ ਹੈ ਕਿ ਮੈਂ ਭਾਰਤ ਛਡਣ ਤੋਂ ਪਹਿਲਾਂ ਕੇਂਦਰੀ ਵਿਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਮਿਲਿਆ ਸੀ।ਲੰਡਨ ‘ਚ ਵੈਸਟਮਿੰਸਟਰ ਮੈਜੀਸਟਰੇਟ ਦੀ ਅਦਾਲਤ ਬਾਹਰ ਉਨ੍ਹਾਂ ਨੇ ਆਖਿਆ ਕਿ ਮੈਂ ਪੂਰੇ ਮਾਮਲੇ ਨੂੰ ਹਲ ਕਰਨ ਲਈ ਭਾਰਤ ਛਡਣ ਤੋਂ ਪਹਿਲਾਂ ਵਿਤ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਸੀ। ਬੈਂਕ ਨੇ ਸਾਡੀ ਸੈਂਟਲਮੈਂਟ ਲੈਟਰ ’ਤੇ ਇਤਰਾਜ਼ ਜ਼ਾਹਿਰ ਕੀਤਾ ਸੀ।ਮਾਲਿਆ ਨੇ ਆਖਿਆ ਕਿ ਆਈ. ਡੀ. ਬੀ. ਆਈ. ਬੈਂਕ ਦੇ ਅਧਿਕਾਰੀ ਕਿੰਗਫੀਸ਼ਰ ਨੂੰ ਹੋਏ ਘਾਟੇ ਤੋਂ ਚੰਗੀ ਤਰ੍ਹਾਂ ਜਾਣੂ ਸਨ।ਬੈਂਕ ਅਧਿਕਾਰੀਆਂ ਦੀ ਈ-ਮੇਲ ਤੋਂ ਇਹ ਗਲ ਸਾਬਤ ਹੁੰਦੀ ਹੈ।ਅਜਿਹੇ ’ਚ ਸਰਕਾਰ ਨੇ ਉਸ ‘ਤੇ ਕੰਪਨੀ ਨੂੰ ਹੋਏ ਘਾਟੇ ਨੂੰ ਲੁਕਾਉਣ ਦਾ ਜੋ ਦੋਸ਼ ਲਾਇਆ ਹੈ, ਉਹ ਆਧਾਰਹੀਨ ਹਨ। ਮਾਲਿਆ ਤੋਂ ਜਦੋਂ ਵੈਸਟਮਿੰਸਟਰ ਕੋਰਟ ‘ਚੋਂ ਬਾਹਰ ਆਉਣ ‘ਤੇ ਪੁਛਿਆ ਗਿਆ ਕਿ ਕੀ ਕੋਰਟ ਨੂੰ ਇਸ ਗਲ ਦਾ ਯਕੀਨ ਹੋ ਗਿਆ ਹੈ ਕਿ ਉਨ੍ਹਾਂ ਕੋਲ ਇੰਨੇ ਸਰੋਤ ਹਨ ਕਿ ਉਹ ਆਪਣੇ ਵਾਅਦੇ ਮੁਤਾਬਕ ਭੁਗਤਾਨ ਕਰ ਸਕਣਗੇ।ਵਿਜੇ ਮਾਲਿਆ ਨੇ ਜਵਾਬ ‘ਚ ਕਿਹਾ ਕਿ ਦੇਖੋ ਇਹ ਜ਼ਾਹਿਰ ਹੈ ਇਸ ਲਈ ਸੈਂਟਲਮੈਂਟ ਦੀ ਪੇਸ਼ਕਸ਼ ਕੀਤੀ ਗਈ ਹੈ।ਮਾਰਚ 2016 ‘ਚ ਉਹ ਵਿਦੇਸ਼ ਭਜ ਗਿਆ ਸੀ ਅਤੇ ਉਦੋਂ ਤੋਂ ਉਹ ਲੰਡਨ ‘ਚ ਹੀ ਹੈ। ਭਾਰਤ ‘ਚ ਉਸ ਖਿਲਾਫ ਭਗੌੜਾ ਆਰਥਿਕ ਅਪਰਾਧੀ ਕਾਨੂੰਨ ਦੇ ਤਹਿਤ ਮਾਮਲਾ ਚਲ ਰਿਹਾ ਹੈ। ਮੁੰਬਈ ਸਥਿਤ ਵਿਸ਼ੇਸ਼ ਅਦਾਲਤ ਨੇ ਇਨਫੋਰਸਮੈਂਟ ਡਾਇਰਕਟੋਰੈਟ (ਈ. ਡੀ.) ਦੀ ਪਟੀਸ਼ਨ ‘ਤੇ ਮਾਲਿਆ ਤੋਂ 24 ਸਤੰਬਰ ਤਕ ਜਵਾਬ ਮੰਗਿਆ ਹੈ।


