- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਦਿਆਰਥੀਆਂ ਨੂੰ ਫ਼ੇਲ੍ਹ ਕਰਨ ਦਾ ਅਧਿਕਾਰ ਸੂਬਿਆਂ ਨੂੰ ਮਿਲਣ ਸਬੰਧੀ ਬਿੱਲ ਪਾਸ
ਨਵੀਂ ਦਿਲੀ – ਸੂਬਾ ਸਰਕਾਰਾਂ ਨੂੰ ਪੰਜਵੀਂ ਅਤੇ ਅਠਵੀਂ ਜਮਾਤ ’ਚ ਪ੍ਰੀਖਿਆ ਕਰਨ ਦਾ ਹਕ ਦੇਣ ਵਾਲਾ ਮੁਫ਼ਤ ਅਤੇ ਲਾਜ਼ਮੀ ਬਾਲ ਸਿਖਿਆ ਦਾ ਹਕ (ਦੂਜੀ ਸੋਧ) ਬਿਲ 2017 ਰਾਜਸਭਾ ਤੋਂ ਪਾਸ ਹੋ ਗਿਆ ਹੈ। ਇਹ ਬਿਲ ਲੋਕ ਸਭਾ ਤੋਂ ਲੰਘੇ ਮਾਨਸੂਨ ਸੈਸ਼ਨ ’ਚ ਪਾਸ ਹੋ ਚੁਕਿਆ ਸੀ। ਹੁਣ ਇਸਨੂੰ ਰਾਸ਼ਟਰਪਤੀ ਕੋਲ ਮਨਜ਼ੂਰੀ ਲਈ ਭੇਜਿਆ ਜਾਵੇਗਾ। ਜਿਸ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ। ਸੋਧੇ ਗਏ ਇਸ ਬਿਲ ’ਚ ਜਮਾਤ ’ਚ ਫੇਲ੍ਹ ਹੋਣ ਦੀ ਹਾਲਤ ’ਚ ਬਚਿਆਂ ਨੂੰ ਜਮਾਤ ’ਚ ਰੋਕਣ ਜਾਂ ਨਾ ਰੋਕਣ ਦਾ ਅਧਿਕਾਰ ਸੂਬਿਆਂ ਨੂੰ ਦਿਤਾ ਗਿਆ ਹੈ। ਜਿਹੜੇ ਸੂਬੇ ਪ੍ਰੀਖਿਆ ਲੈਣਾ ਚਾਹੁੰਦੇ ਹਨ ਉਹ ਮਾੜੇ ਪ੍ਰਦਰਸ਼ਨ ’ਤੇ ਬਚਿਆਂ ਨੂੰ 5ਵੀਂ ਅਤੇ 8ਵੀਂ ’ਚ ਫ਼ੇਲ੍ਹ ਕਰ ਸਕਣਗੇ। ਹਾਲਾਂਕਿ ਉਨ੍ਹਾਂ ਸੂਬਿਆਂ ਨੂੰ ਫ਼ੇਲ੍ਹ ਹੋਏ ਬਚਿਆਂ ਲਈ ਮਈ ਮਹੀਨੇ ’ਚ ਦੁਬਾਰਾ ਪ੍ਰੀਖਿਆ ਕਰਵਾਉਣੀ ਹੋਵੇਗੀ।


