ਵਿਧਾਇਕ ਰਜਿੰਦਰ ਸਿੰਘ ਵੱਲੋਂ ਆਪਣੇ ਪਿਤਾ ਦੇ ਜਨਮ ਦਿਨ ‘ਤੇ ਗਾਜੀਪੁਰ ਦੀ ਗਊਸ਼ਾਲਾ ਲਈ 5 ਲੱਖ ਰੁਪਏ ਦੀ ਰਾਸ਼ੀ ਭੇਟ

ਸਮਾਣਾ – ਅੱਜ ਕੈਬਨਟ ਮੰਤਰੀ ਲਾਲ ਸਿੰਘ ਜੀ ਦੇ ਜਨਮ ਦਿਨ ਅਤੇ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਆਪਣੀ ਵਿਆਹ ਦੀ ਵਰ੍ਹੇਗੰਢ ਤੇ ਗਾਜੀਪੁਰ ਦੀ ਗਊਸ਼ਾਲਾ ਲਈ ਆਪਣੀ ਨੇਕ ਕਮਾਈ ਚੋਂ ਗਊ ਭਗਤ ਤੇ ਜਿਲ੍ਹਾ ਜਰਨਲ ਸਕੱਤਰ ਟਿੱਕਾ ਗਾਜੇਵਾਸ ਨੂੰ 5 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਇਸ ਮੌਕੇ ਤੇ ਵਿਧਾਇਕ ਰਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਜਿਨ੍ਹਾਂ ਹੋ ਸਕੇ ਆਪਣੀ ਤਰਫੋ ਉਹ ਹੋਰ ਇਨ੍ਹਾਂ ਆਵਾਰਾਂ ਪਸ਼ੂਆ ਲਈ ਜਿੰਨੀ ਸੇਵਾ ਹੋ ਸਕੇ ਆਪਣੀ ਨੇਕ ਕਮਾਈ ਵਿੱਚੋ ਉਹ ਹੋਰ ਫੰਡ ਦੇਣਗੇ ਅਤੇ ਟਿੱਕਾ ਗਾਜੇਵਾਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਰੁਪਏ ਨਾਲ ਇਕ ਹਰੇ ਪੱਠੇ ਵੰਡਣ ਵਾਲੀ ਮਸ਼ੀਨ ਜਿਸ ਨਾਲ ਇਨ੍ਹਾਂ ਆਵਾਰਾ ਪਸ਼ੂਆਂ ਲਈ ਹਰੇ ਪੱਠੇ ਵੰਡਣੇ ਹੋਰ ਅਸਾਨ ਹੋ ਜਾਣਗੇ ਤੇ ਇਕ ਟਰੈਕਟਰ ਲਿਆਦਾ ਜਾਵੇਗਾ ਇਸ ਮੌਕੇ ਤੇ ਸੀਨੀਅਰ ਆਗੂ ਐਡਵੋਕੇਟ ਅਸ਼ਵਨੀ ਗੁਪਤਾ, ਸੀਨੀਅਰ ਆਗੂ ਡੀ. ਏ. ਵੀ. ਸਕੂਲ ਦੇ ਪ੍ਰਿਸੀਪਲ ਡਾ. ਮੋਹਨ ਲਾਲ ਸ਼ਰਮਾ, ਜੀਵਨ ਗਰਗ ਉਦਯੋਗਪੱਤੀ ਅਤੇ ਸਮਾਜ ਸੇਵਕ, ਗਊ ਭਗਤ ਟਿੱਕਾ ਗਾਜੇਵਾਸ, ਪ੍ਰਮੋਦ ਸਿੰਗਲਾ ਠੇਕੇਦਾਰ, ਬਲਦੇਵ ਜੀ ਮਹਾਰਾਜ, ਪ੍ਰਦੀਪ ਸ਼ਰਮਾ ਸਾਬਕਾ ਕੌਸਲਰ, ਬਲਾਕ ਪ੍ਰਧਾਨ ਸ਼ਿਵ ਕੁਮਾਰ ਘੱਗਾ, ਰਾਜ ਕੁਮਾਰ ਪ੍ਰਧਾਨ, ਪ੍ਰਾਸ਼ੀ ਲਾਲ ਹਸੀਜਾ, ਗੁਰਮੇਲ ਨਿਰਮਾਨ, ਗੁਰਪ੍ਰੀਤ ਮਾਜਰੀ, ਸ਼ੰਕਰ ਜਿੰਦਲ, ਲਵਲੀ ਸੁਖੀਜਾ ਸ਼ੀਨੀਅਰ ਆਗੂ ਆਦਿ ਕਾਂਗਰਸੀ ਆਗੂ ਹਾਜਰ ਸਨ।

VIA PUNJAB