- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿੱਤ ਮੰਤਰੀ ਵਲੋਂ ਐਲਾਨਿ ਆ ਆਰਥਿਕ ਪੈਕੇਜ ਇਕ ਹੋਰ ਧੋਖਾ : ਰਾਹੁਲ ਗਾਂਧੀ
ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ 1.1 ਲੱਖ ਕਰੋੜ ਰੁਪਏ ਦੀ ਕ੍ਰੈਡਿਟ ਗਾਰੰਟੀ ਯੋਜਨਾ ਸਮੇਤ ਕਈ ਕਦਮਾਂ ਦਾ ਐਲਾਨ ਕੀਤੇ ਜਾਣ ਨੂੰ ਲੈ ਕੇ ਕਿਹਾ ਕਿ ਇਹ ਇਕ ਹੋਰ ਧੋਖਾ ਹੈ। ਉਨ੍ਹਾਂ ਕਿਹਾ ਕਿ ਇਸ ਆਰਥਿਕ ਪੈਕੇਜ ਨਾਲ ਕੋਈ ਪਰਿਵਾਰ ਆਪਣੇ ਰਹਿਣ, ਖਾਣ, ਦਵਾਈ ਅਤੇ ਬੱਚੇ ਦੇ ਸਕੂਲ ਦਾ ਖਰਚ ਵਹਿਨ ਨਹੀਂ ਕਰ ਸਕਦਾ। ਉਨ੍ਹਾਂ ਨੇ ਟਵੀਟ ਕੀਤਾ ਕਿ ਵਿੱਤ ਮੰਤਰੀ ਦੇ ਆਰਥਿਕ ਪੈਕੇਜ ਨਾਲ ਕੋਈ ਪਰਿਵਾਰ ਆਪਣੇ ਰਹਿਣ-ਖਾਣ-ਦਵਾਈ-ਬੱਚੇ ਦੀ ਸਕੂਲ ਫ਼ੀਸ ਦਾ ਖਰਚ ਵਹਿਨ ਨਹੀਂ ਕਰ ਸਕਦਾ।ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਕਿਹਾ ਕਿ ਬੁਨਿਆਦੀ ਸੱਚਾਈ ਇਹ ਹੈ ਕਿ ਬੈਂਕਰ ਕਰਜ਼ ਦੇ ਬੋਝ ਹੇਠ ਕਾਰੋਬਾਰ ਨੂੰ ਕਰਜ਼ਾ ਨਹੀਂ ਦੇਵੇਗਾ। ਕਰਜ਼ ਦੇ ਬੋਝ ਨਾਲ ਦਬੇ ਜਾਂ ਨਕਦੀ ਦੀ ਕਿਲੱਤ ਦਾ ਸਾਹਮਣਾ ਕਰ ਰਹੇ ਕਾਰੋਬਾਰ ਹੁਣ ਹੋਰ ਕਰਜ਼ ਨਹੀਂ ਚਾਹੁੰਦੇ। ਉਨ੍ਹਾਂ ਨੂੰ ਕਰਜ਼ ਤੋਂ ਬਿਨਾ ਪੂੰਜੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਸ ਸਥਿਤੀ ਵਿੱਚ ਮੰਗ ਨਾਲ ਅਰਥਵਿਵਸਥਾ ਵਿੱਚ ਗਤੀ ਨਹੀਂ ਆਏਗੀ ਜਿੱਥੇ ਨੌਕਰੀਆਂ ਖ਼ਤਮ ਹੋ ਗਈਆਂ ਹੋਣ ਅਤੇ ਆਮਦਨ ਘੱਟ ਹੋਈ ਹੋਵੇ। ਇਸ ਸੰਕਟ ਦਾ ਇਕ ਹੱਲ ਇਹ ਹੈ ਕਿ ਲੋਕਾਂ ਦੇ ਹੱਥ ਵਿੱਚ ਪੈਸੇ ਦਿੱਤੇ ਜਾਣ ਖਾਸ ਕਰ ਕੇ ਗਰੀਬਾਂ ਅਤੇ ਮੱਧਮ ਵਰਗ ਦੀ ਮਦਦ ਕੀਤੀ ਜਾਵੇ। ਜਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਅਰਥਵਿਵਸਥਾ ਨੂੰ ਗਤੀ ਦੇਣ ਦੇ ਇਰਾਦੇ ਨਾਲ ਸਿਹਤ ਖੇਤਰ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ 1.1 ਲੱਖ ਕਰੋੜ ਰੁਪਏ ਦੀ ਕ੍ਰੈਡਿਟ ਗਾਰੰਟੀ ਯੋਜਨਾ ਸਮੇਤ ਕਈ ਐਲਾਨ ਕੀਤੇ ਹਨ।


