- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵੇਅਰਹਾਊਸਿੰਗ ਵਰਗੇ ਨਿਗਮਾਂ ਨੂੰ ਆਪਣਾ ਕਾਰੋਬਾਰ ਵੱਧਾਉਣਾ ਚਾਹੀਦਾ ਹੈ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਵੇਅਰਹਾਊਸਿੰਗ ਵਰਗੇ ਨਿਗਮਾਂ ਨੂੰ ਆਪਣਾ ਕਾਰੋਬਾਰ ਵੱਧਾਉਣਾ ਚਾਹੀਦਾ ਹੈ ਤਾਂ ਜੋ ਅਨਾਜਾਂ ਦਾ ਭੰਡਾਰਣ ਵਿਗਿਆਨ ਤਰੀਕੇ ਨਾਲ ਯਕੀਨੀ ਹੋ ਸਕੇ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਵਿਚ ਇੰਨਾਂ ਸੰਸਥਾਨਾਂ ਨੂੰ ਵੱਧ ਤੋਂ ਵੱਧ ਯੋਗਦਾਨ ਦੇਣਾ ਚਾਹੀਦਾ ਹੈ| ਕਿਸਾਨ ਸਖਤ ਮਿਹਨਤ ਨਾਲ ਦੇਸ਼ ਦੀ ਜਨਤਾ ਲਈ ਅਨਾਜ ਪੈਦਾ ਕਰਦਾ ਹੈ| ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਸਰਕਾਰ ਦੀ ਪਹਿਲੀ ਜਿੰਮੇਵਾਰੀ ਹੈ ਅਤੇ ਆਜਾਦ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਸਲਾਂ ਘੱਟੋਂ ਘੱਟ ਸਹਾਇਕ ਮੁੱਲਾਂ ਵਿਚ 50 ਫੀਸਦੀ ਤੋਂ ਵੱਧ ਲਾਭ ਲਈ ਐਲਾਨ ਕੀਤੇ ਹਨ ਅਤੇ ਭਵਿੱਖ ਲਈ ਇਸ ਦਾ ਫਾਰਮੂਲਾ ਨਿਰਧਾਰਿਤ ਕਰ ਦਿੱਤਾ ਹੈ ਜੋ ਉਨਾਂ ਦੀ ਕਿਸਾਨ ਦੋਸਤਾਨਾ ਸੋਚ ਨੂੰ ਦਰਸਾਉਂਦਾ ਹੈ| ਮੁੱਖ ਮੰਤਰੀ ਅੱਜ ਉਨਾਂ ਨੂੰ ਹਰਿਆਣਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਮਾਲੀ ਵਰੇ 2016-17 ਦੇ ਲਾਭ ਦਾ 2,14,79,250 ਰੁਪਏ ਦਾ ਮੁੱਖ ਮੰਤਰੀ ਰਾਹਤ ਫੰਡ ਵਿਚ ਚੈਕ ਭੇਂਟ ਕਰਨ ਆਏ ਅਧਿਕਾਰੀਆਂ ਨਾਲ ਗਲਬਾਤ ਕਰ ਰਹੇ ਸਨ| ਮੁੱਖ ਮੰਤਰੀ ਨੂੰ ਇਸ ਗੱਲ ਨਾਲ ਵੀ ਜਾਣੂੰ ਕਰਵਾਇਆ ਗਿਆ ਕਿ ਮਾਲੀ ਵਰੇ 2016-17 ਦੌਰਾਨ ਹਰਿਆਣਾ ਰਾਜ ਵੇਅਰਹਾਊਸ ਨਿਗਮ ਵੱਲੋਂ 3199.78 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਗਿਆ| ਨਿਗਮ ਵੱਲੋਂ ਰਾਜ ਦੇ 10 ਥਾਂਵਾਂ ‘ਤੇ 6.50 ਲੱਖਵ ਮੀਟ੍ਰਿਕ ਟਨ ਦੇ ਸਟੀਲ ਸਾਈਲੋਸ ਗੋਦਾਮਾਂ ਦਾ ਨਿਰਮਾਣ ਕਰਵਾਇਆ ਗਿਆ ਹੈ| ਇਸ ਤੋਂ ਇਲਾਵਾ, ਰਾਜ ਦੇ ਵੱਖ-ਵੱਖ ਥਾਂਵਾਂ ‘ਤੇ ਨਿਗਮ ਦੇ 20.92 ਲੱਖ ਮੀਟ੍ਰਿਕ ਟਨ ਸਮੱਰਥਾ ਦੇ 111 ਵੇਅਰ ਹਾਊਸ ਚੱਲ ਰਹੇ ਹਨ, ਜਿੰਨਾਂ ਦੀ ਵਰਤੋਂ 100 ਫੀਸਦੀ ਤੋਂ ਵੱਧ ਹੈ| ਇਸ ਮੌਕੇ ‘ਤੇ ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ, ਹਰਿਆਣਾ ਵੇਅਰ ਹਾਊਸਿੰਗ ਨਿਗਮ ਦੇ ਚੇਅਰਮੈਨ ਨਿਵਾਸ ਗੋਇਲ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਨਵਰਾਜ ਸੰਧੂ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਿਰ ਸਨ|


