ਵੋਟਰ ਲਿਸਟ ਮਾਮਲਾ: ਕਮਲਨਾਥ ਅਤੇ ਸਚਿਨ ਪਾਇਲਟ ਦੀ ਪਟੀਸ਼ਨ ਨੂੰ ਕੀਤਾ ਖਾਰਜ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕਾਂਗਰਸ ਦੇ ਸੀਨੀਅਰ ਨੇਤਾ ਕਮਲਨਾਥ ਅਤੇ ਸਚਿਨ ਪਾਇਲਟ ਵੱਲੋਂ ਦਾਖ਼ਲ ਦੋ ਵੱਖ-ਵੱਖ ਪਟੀਸ਼ਨਾਵਾਂ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਚੋਣ ਕਮਿਸ਼ਨ ਨੂੰ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਡ੍ਰਾਫਟ ਵੋਟਰ ਲਿਸਟ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ| ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲਨਾਥ ਅਤੇ ਰਾਜਸਥਾਨ ਵਿੱਚ ਕਾਂਗਰਸ ਦੇ ਨੌਜਵਾਨ ਨੇਤਾ ਸਚਿਨ ਪਾਇਲਟ ਨੇ ਆਪਣੇ-ਆਪਣੇ ਸੂਬੇ ਨਾਲ ਸੰਬੰਧਿਤ ਵੋਟਰ ਲਿਸਟ ਨਾਲ ਜੁੜੀ ਪਟੀਸ਼ਨ ਕੋਰਟ ਵਿੱਚ ਦਾਖ਼ਲ ਕੀਤੀ ਸੀ| ਇਸ ਮਾਮਲੇ ਤੇ ਸੁਣਵਾਈ ਪੂਰੀ ਕਰਕੇ ਸੁਪਰੀਮ ਕੋਰਟ ਨੇ 8 ਅਕਤੂਬਰ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ| ਅੱਜ ਫੈਸਲਾ ਸੁਣਾਉਂਦੇ ਹੋਏ ਜਸਟਿਸ ਏ.ਕੇ. ਸਿਕਰੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਨੇ ਕਿਹਾ ਕਿ, ਅਸੀਂ ਇਨ੍ਹਾਂ ਪਟੀਸ਼ਨਾਵਾਂ ਨੂੰ ਖਾਰਜ ਕਰਦੇ ਹਾਂ| ਇਨ੍ਹਾਂ ਨੇਤਾਵਾਂ ਨੇ ਆਪਣੀ ਪਟੀਸ਼ਨ ਵਿੱਚ ਮਤਦਾਤਾ ਸੂਚੀ ਵਿੱਚ ਕਥਿਤ ਤੌਰ ਤੇ ਮਤਦਾਤਾਵਾਂ ਦੇ ਨਾਂ ਦੋ ਵਾਰ ਸ਼ਾਮਲ ਹੋਣ ਅਤੇ ਸਵਤੰਤਰ ਅਤੇ ਨਿਰਪੱਖ ਚੋਣਾਂ ਨਿਸ਼ਚਿਤ ਕਰਨ ਲਈ ਸ਼ਿਕਾਇਤਾਂ ਦਾ ਉਚਿਤ ਹੱਲ ਕਰਨ ਦੀ ਮੰਗ ਕੀਤੀ ਸੀ| ਮੱਧ ਪ੍ਰਦੇਸ਼ ਵਿੱਚ 28 ਨਵੰਬਰ ਅਤੇ ਰਾਜਸਥਾਨ ਵਿੱਚ 7 ਦਸੰਬਰ ਨੂੰ ਵਿਧਾਨਸਭਾ ਚੋਣਾਂ ਹੋਣੀਆਂ ਹਨ| ਇਨ੍ਹਾਂ ਦੋਵਾਂ ਰਾਜਾਂ ਵਿੱਚ ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ| ਮੱਧ ਪ੍ਰਦੇਸ਼ ਵਿੱਚ ਪਿਛਲੇ 15 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ ਅਤੇ ਰਾਜਸਥਾਨ 2013 ਵਿੱਚ ਭਾਰੀ ਜਿੱਤ ਨਾਲ ਭਾਜਪਾ ਨੇ ਆਪਣੀ ਸਰਕਾਰ ਬਣਾਈ ਸੀ|

VIA PUNJAB