ਸ਼ਾਸਤਰੀ ਮਾਡਲ ਸਕੂਲ ਵਿਖੇ 42ਵਾਂ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਐਸ ਏ ਐਸ ਨਗਰ – ਸ਼ਾਸਤਰੀ ਮਾਡਲ ਸਕੂਲ, ਫੇਜ਼-1, ਮੁਹਾਲੀ ਵਿਖੇ 42ਵਾਂ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ| ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਕੈਬਿਨਟ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਸਨ| ਪ੍ਰੋਗਰਾਮ ਦੀ ਪ੍ਰਧਾਨਗੀ ਸ. ਹਿੰਮਤ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮੁਹਾਲੀ ਨੇ ਕੀਤੀ| ਇਸ ਮੌਕੇ ਸ੍ਰ ਸਿੱਧੂ ਨੇ ਸਕੂਲ ਨੂੰ ਦੋ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ| ਸਕੂਲ ਦੇ ਮੈਨੇਜਰ ਸ਼੍ਰੀ ਰਜਨੀਸ਼ ਕੁਮਾਰ ਨੇ ਦਸਿਆ ਕਿ ‘ਸੰਭਾਲ’ ਨਾਮ ਦੇ ਇਸ ਸਮਾਗਮ ਵਿੱਚ ਆਪਣੇ ਨੈਤਿਕ ਮੁੱਲਾਂ, ਕਦਰਾਂ-ਕੀਮਤਾਂ, ਵਾਤਾਵਰਨ, ਪਾਣੀ, ਹਵਾ, ਪੌਦੇ ਆਦਿ ਕੁਦਰਤ ਦੀ ਸਾਂਭ ਸੰਭਾਲ ਦਾ ਸੱਦਾ ਦਿੱਤਾ ਗਿਆ| ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਨੇ ਦੀਪ ਜਲਾ ਕੇ ਕੀਤੀ| ਸਭ ਤੋਂ ਪਹਿਲਾਂ ਸਕੂਲੀ ਵਿਦਿਆਰਥਣਾਂ ਵਲੋਂ ਵਿਦਿਆ ਦੀ ਦੇਵੀ ਸਰਸਵਤੀ ਦੀ ਵੰਦਨਾ ਕੀਤੀ ਗਈ| ਇਸ ਉਪਰੰਤ ਸਕੂਲ ਦੇ ਬਾਨੀ ਅਤੇ ਮੈਨੇਜਰ ਮਰਹੂਮ ਸ਼੍ਰੀ ਰਾਮ ਲਾਲ ਸੇਵਕ ਨੂੰ ਸ਼ਰਧਾਂਜਲੀ ਦਿਤੀ ਗਈ| ਇਸ ਉਪਰੰਤ ਵੱਖ ਵੱਖ ਜਮਾਤਾਂ ਦੇ ਬੱਚਿਆਂ ਤੇ ਅਧਿਆਪਕਾਂ ਵਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ| ਸਮਾਗਮ ਦੌਰਾਨ ਬੱਚਿਆ ਨੇ ਸੱਵਛ ਭਾਰਤ/ਸੋਸ਼ਲ ਮੀਡੀਆ/ਅਤੇ ਨੈਤਿਕ ਮੁਲਾਂ ਸੰਬੰਧੀ ਨਾਟਕ ਪੇਸ਼ ਕੀਤੇ | ਇਸ ਤੋਂ ਬਾਅਦ ਬੱਚਿਆਂ ਦੁਆਰਾ ਇੱਕ ਕੋਰੀਯੋਗ੍ਰਾਫੀ ਮੁਝੇ ਮੱਤ ਕਾਟੋ, ਚਲੋਂ ਬੱਚੋਂ ਸਕੂਲ, ਮਾਂ ਮੇਰੀ ਮਾਂ, ਰੰਗੀਲਾ ਰੰਗੀਲਾ ਦੇਸ਼ ਮੇਰਾ ਰੰਗੀਲਾ, ਸਕੂਲ ਲਾਇਫ, ਦੰਗਲ, ਗਿਧੱਾ/ਭੰਗੜਾ ਪੇਸ਼ ਕੀਤੇ | ਸਕੂਲ ਦੀ ਪ੍ਰਿੰਸੀਪਲ ਸ਼੍ਰੀ ਮਤੀ ਆਰ. ਬਾਲਾ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ| ਇਸ ਮੌਕੇ ਪਿਛਲੇ ਸਾਲ ਮੁਹਾਲੀ ਜ਼ਿਲ੍ਹੇ ਵਿੱਚ ਬੋਰਡ ਦੀਆਂ ਕਲਾਸਾਂ ਵਿੱਚ ਪੁਜੀਸ਼ਨ ਹਾਸਿਲ ਕਰਨ ਵਾਲੇ ਬੱਚਿਆਂ ਅਤੇ ਹਰ ਜਮਾਤ ਦੇ ਪਹਿਲੀ/ਦੂਜੀ/ਤੀਜੀ ਪੁਜੀਸ਼ਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ ਐਸ ਡੀ ਸ਼੍ਰੀਮਤੀ ਲਖਵਿੰਦਰ ਕੌਰ ਗਰਚਾ, ਨਗਰ ਨਿਗਮ ਮੁਹਾਲੀ ਦੇ ਸੀ.ਡਿਪਟੀ ਮੇਅਰ ਸ਼੍ਰੀ ਰਿਸ਼ਵ ਜੈਨ, ਕੌਂਸਲਰ ਸ਼੍ਰੀ ਰਾਜਿੰਦਰ ਸਿੰਘ ਰਾਣਾ, ਨਾਰਾਇਨ ਸਿੰਘ ਸਿੱਧੂ, ਸ਼੍ਰੀ ਬੀ.ਬੀ. ਮੈਣੀ, ਸ਼੍ਰੀਮਤੀ ਗੁਰਮੀਤ ਕੌਰ, ਸ਼੍ਰੀ ਅਰੁਣ ਸ਼ਰਮਾ, ਸ਼੍ਰੀ ਅਸ਼ੋਕ ਝਾ ਅਤੇ ਕੁਲਜੀਤ ਸਿੰਘ ਬੇਦੀ (ਸਾਰੇ ਕੌਂਸਲਰ) ਸ਼੍ਰੀ ਅਲੋਕ ਮੁਖੇਜ਼ਾ, ਪ੍ਰਿਸੀਪਲ ਮਾਲਵਾ ਪਬਲਿਕ ਸਕੂਲ ਨਾਭਾ, ਸ਼੍ਰੀ ਵੀ. ਐਮ. ਵਾਧਵਾ, ਸ਼੍ਰੀ ਏ.ਆਰ.ਕੁਮਾਰ, ਸ਼੍ਰੀ ਸੋਹਨ ਲਾਲ ਸ਼ਰਮਾ, ਸ. ਰਾਜਵੰਤ ਸਿੰਘ, ਸ਼੍ਰੀ ਰਵੀ ਬਜਾਜ, ਸ੍ਰ. ਪ੍ਰਿਤਪਾਲ ਸਿੰਘ, ਸ਼੍ਰੀ ਬੀ.ਸੀ. ਪ੍ਰੇਮੀ ਸਮਾਜ ਸੇਵਕ ਬਲੌਗੀ ਵੀ ਮੌਜੂਦ ਸਨ|

VIA PUNJAB