- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼ਾਹੀਨ ਬਾਗ ਨੂੰ ਲੈ ਕੇ ਅਮਿਤ ਸ਼ਾਹ ਨੇ ਕੇਜਰੀਵਾਲ ਤੇ ਕੀਤਾ ਹਮਲਾ
ਦਿੱਲੀ ‘ਚ ਵਿਧਾਨ ਸਭਾ ਚੋਣ ਲਈ 8 ਫਰਵਰੀ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਰਾਜਨੀਤੀ ਦਲ ਇਕ ਦੂਜੇ ‘ਤੇ ਜੰਮ ਕੇ ਨਿਸ਼ਾਨਾ ਵਿੰਨ੍ਹ ਰਹੇ ਹਨ। ਬੀਜੇਪੀ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਕਰਾਵਲ ਨਗਰ ‘ਚ ਆਯੋਜਿਤ ਜਨ ਸਭਾ ਦੌਰਾਨ ਆਮ ਆਦਮੀ ਪਾਰਟੀ ‘ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ ਬਦਲਾਅ ਕਰਕੇ, ਦਿੱਲੀ ‘ਚ 5 ਸਾਲ ਤਕ ਸ਼ਾਸਨ ਕੀਤਾ ਅਤੇ ਦਿੱਲੀ ਨੂੰ ਅੱਗੇ ਲਿਜਾਣ ਦੀ ਥਾਂ ਪਿੱਛੇ ਲਿਜਾਣ ਵਾਲੇ ਕੰਮ ਕੀਤੇ।ਆਪਣੇ ਸੰਬੋਧਨ ਦੌਰਾਨ ਅਮਿਤ ਸ਼ਾਹ ਨੇ ਕਿਹਾ, ‘ਜੋ ਆਪਣੇ ਵੋਟਬੈਂਕ ਦੇ ਲਾਲਚ ‘ਚ ਦੇਸ਼ ਦੀ ਸੁਰੱਖਿਆ ਨਾਲ, ਦੇਸ਼ ਦੇ ਸਨਮਾਨ ਨਾਲ, ਦੇਸ਼ ਦੇ ਜਵਾਨਾਂ ਦੇ ਸਨਮਾਨ ਨਾਲ ਖਿਲਵਾੜ ਕਰਦੇ ਹਨ, ਉਨ੍ਹਾਂ ਨੂੰ ਵੋਟ ਮੰਗਣ ਦਾ ਅਧਿਕਾਰ ਨਹੀਂ ਹੈ। ਅੱਜ ਵੀ ਬੇਸ਼ਰਮ ਹੋ ਕੇ ਕਹਿੰਦੇ ਹਨ ਕਿ ਅਸੀਂ ਸ਼ਾਹੀਨ ਬਾਗ ਵਾਲਿਆਂ ਨਾਲ ਹਾਂ। ਜੋ ਦੰਗੇ ਕਰਵਾਉਂਦੇ ਹਨ, ਜੋ ਦੰਗਿਆਂ ਲਈ ਭੜਕਾਉਂਦੇ ਹਨ, ਉਨ੍ਹਾਂ ਨੂੰ ਦਿੱਲੀ ਵਾਲਿਆਂ ਨੂੰ ਵੋਟ ਦੇਣਾ ਚਾਹੀਦਾ ਹੈ?”ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਅਮਿਤ ਸ਼ਾਹ ਨੇ ਕਿਹਾ, ‘ਕੇਜਰੀਵਾਲ ਅੱਜ ਪੁਰਾਣੇ ਵਾਅਦੇ ਯਾਦ ਨਹੀਂ ਕਰਦੇ ਹਨ। ਉਹ ਜਦੋਂ ਵੀ ਆਉਣ ਤਾਂ ਉਨ੍ਹਾਂ ਨੂੰ ਪੁੱਛਣਾ ਕਿ ਨਵੇਂ ਸਕੂਲ ਬਣਾਉਣੇ ਸਨ ਉਹ ਕਿਥੇ ਹਨ। 700 ਤੋਂ ਜ਼ਿਆਦਾ ਸਕੂਲਾਂ ‘ਚ ਪ੍ਰਿੰਸੀਪਲ ਨਹੀਂ ਹਨ। ਕਈ ਸਕੂਲਾਂ ‘ਚ ਵਿਗਿਆਨ ਦੀ ਫੈਕਲਟੀ ਨਹੀਂ ਹੈ। ਸਕੂਲਾਂ ‘ਚ 19000 ਤੋਂ ਜ਼ਿਆਦਾ ਅਧਿਆਪਕਾਂ ਦੀ ਕਮੀ ਹੈ। ਕੇਜਰੀਵਾਲ ਨੇ ਕਿਹਾ ਸੀ ਕਿ 15 ਲੱਖ ਸੀ.ਸੀ.ਟੀ.ਵੀ. ਕੈਮਰੇ ਲਗਾਵਾਂਗੇ। ਕੀ ਹਰ ਥਾਂ ਸੀ.ਸੀ.ਟੀ.ਵੀ. ਲੱਗੇ ਹਨ? 5000 ਬੱਸਾਂ ਖਰੀਦਣ ਦੀ ਗੱਲ ਕਹੀ ਸੀ? ਪਰ ਸਿਰਫ 300 ਬੱਸਾਂ ਖਰੀਦ ਕੇ ਮੀਡੀਆ ‘ਚ ਖਬਰ ਦੇ ਦਿੱਤੀ।


