ਸ਼੍ਰੀਨਗਰ ਵਿੱਚ ਬਰਫਬਾਰੀ ਦੇ ਨਾਲ ਬਰਸਾਤ ਕਾਰਨ ਜਨਜੀਵਨ ਪ੍ਰਭਾਵਿਤ

ਸ਼੍ਰੀਨਗਰ – ਕਸ਼ਮੀਰ ਵਿੱਚ ਕੜਾਕੇ ਦੀ ਠੰਡ ਦੇ ਚੱਲਦਿਆਂ ਅੱਜ ਸਵੇਰੇ ਬਰਫਬਾਰੀ ਦੇ ਨਾਲ ਬਾਰਿਸ਼ ਵੀ ਹੋ ਰਹੀ ਹੈ, ਜਿਸ ਤੋਂ ਲੋਕਾਂ ਦਾ ਜੀਵਨ ਕਾਫੀ ਪ੍ਰਭਾਵਿਤ ਹੋਇਆ| ਰਿਪੋਰਟ ਮੁਤਾਬਕ ਅੱਜ ਸਵੇਰੇ ਬਰਫਬਾਰੀ ਤੋਂ ਬਾਅਦ ਘਰਾਂ ਦੀਆਂ ਛੱਤਾਂ, ਰੁੱਖ ਅਤੇ ਖੁੱਲੇ ਮੈਦਾਨ ਸਾਰੇ ਬਰਫ ਦੀ ‘ਚਿੱਟੀ ਚਾਦਰ’ ਵਿੱਚ ਬਦਲ ਗਏ| ਸਰਦੀ ਦੀਆਂ ਛੁੱਟੀਆਂ ਦੇ ਕਾਰਨ ਸਿੱਖਿਅਕ ਸੰਸਥਾਵਾਂ ਬੰਦ ਹਨ| ਸੜਕਾਂ ਤੇ ਬਹੁਤ ਹੀ ਘੱਟ ਆਵਾਜਾਈ ਦੇਖਣ ਨੂੰ ਮਿਲ ਰਹੀ ਹੈ| ਸਵੇਰੇ ਬਾਰਿਸ਼ ਤੋਂ ਬਾਅਦ ਬਰਫ ਪਿਘਲੀ ਫਿਲਹਾਲ ਇੱਥੇ ਬਰਫਬਾਰੀ ਦੇ ਨਾਲ ਬਾਰਿਸ਼ ਹੋਣੀ ਸ਼ੁਰੂ ਹੋ ਗਈ| ਜ਼ਿਆਦਾ ਠੰਡ ਹੋਣ ਕਾਰਨ ਲੋਕਾਂ ਨੇ ਆਪਣੇ ਘਰਾਂ ਵਿੱਚ ਹੀ ਰਹਿਣਾ ਠੀਕ ਸਮਝਿਆ| ਮਾਹਿਰਾਂ, ਵਿਸ਼ੇਸ਼ ਤੌਰ ਤੇ ਡਾਕਟਰ ਐਸੋਸੀਏਸ਼ਨ ਕਸ਼ਮੀਰ (ਡੀ. ਐਮ. ਕੇ) ਦੇ ਪ੍ਰਧਾਨ ਡਾ. ਨਿਸਾਰੁਲ ਹੈਨ ਨੇ ਦਿਲ ਦੀ ਬੀਮਾਰੀ ਨਾਲ ਪੀੜਤ ਲੋਕਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਸਵੇਰੇ ਅਤੇ ਸ਼ਾਮ ਦੇ ਸਮੇਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ|

VIA PUNJAB