ਸਤਯਦੇਵ ਨਾਰਾਇਣ ਆਰਿਆ ਨੇ ਹਰਿਆਣਾ ਦੇ ਨਵੇਂ ਰਾਜਪਾਲ ਵੱਜੋਂ ਸੁੰਹ ਚੁੱਕੀ

ਚੰਡੀਗੜ੍ਹ – ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਕ੍ਰਿਸ਼ਣ ਮੁਰਾਰੀ ਨੇ ਅੱਜ ਨਵੇਂ ਨਿਯੁਕਤ ਸਤਯਦੇਵ ਨਾਰਾਇਣ ਆਰਿਆ ਨੂੰ ਅੱਜ ਇੱਥੇ ਰਾਜ ਭਵਨ ਵਿਚ ਆਯੋਜਿਤ ਸਾਦੇ ਤੇ ਵੱਡੇ ਸਮਾਰੋਹ ਵਿਚ ਹਰਿਆਣਾ ਦੇ ਨਵੇਂ ਰਾਜਪਾਲ ਦੇ ਅਹੁੱਦੇ ਦੀ ਸੁੰਹ ਦਿਵਾਈ। ਨਵੇਂ ਨਿਯੁਕਤ ਰਾਜਪਾਲ ਨੇ ਸੁੰਹ ਸਮਾਰਹੋ ਵਿਚ ਆਏ ਲੋਕਾਂ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਵਧਾਈ ਸਵੀਕਾਰ ਕੀਤੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੇ ਪ੍ਰਤੀ ਖਾਸ ਤੌਰ ’ਤੇ ਧੰਨਵਾਦ ਕੀਤਾ ਜੋ ਬਿਹਾਰ ਦੇ ਦੂਰਦਰਾੜੇ ਇਲਾਕਿਆਂ ਤੋਂ ਸੁੰਹ ਸਮਾਰੋਹ ਵਿਚ ਹਿੱਸਾ ਲੈਣ ਲਈ ਆਏ ਸਨ। ਸਮਾਰੋਹ ਵਿਚ ਰਾਜਪਾਲ ਦੇ ਪਰਿਵਾਰ ਤੋਂ ਉਨ੍ਹਾਂ ਦੇ ਪੁੱਤਰ ਓਮ ਪ੍ਰਕਾਸ਼ ਰੰਜਨ ਤੇ ਕੌਸ਼ਲ ਕਿਸ਼ੋਰ, ਪੁੱਤਰੀ ਸੁਨੰਦਾ ਤੇ ਕੰਚਨਮਾਲਾ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਹਾਜਿਰ ਸਨ। ਇਸ ਮੌਕੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ, ਸਿਹਤ ਮੰਤਰੀ ਅਨਿਲ ਵਿਜ, ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਨਾਇਬ ਸੈਣੀ, ਵਿਧਾਨ ਸਭਾ ਸਪੀਕਰ ਕੰਵਰ ਪਾਲ, ਸਾਂਸਦ ਰਤਨ ਲਾਲ ਕਟਾਰਿਆ, ਵਿਧਾਇਕ ਗਿਆਨ ਚੰਦ ਗੁਪਤਾ, ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ.ਢੇਸੀ, ਪੁਲਿਸ ਡਾਇਰੈਕਟਰ ਜਰਨਲ ਬੀ.ਐਸ. ਸੰਧੂ ਤੋਂ ਇਲਾਵਾ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਿਰ ਸਨ। ਚੰਡੀਗੜ੍ਹ ਪੁੱਜਣ ’ਤੇ ਸਤਯਦੇਵ ਨਾਰਾਇਣ ਆਰਿਆ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸਰਸਤਵੀ ਦੇਵੀ ਦਾ ਹਰਿਆਣਾ ਦੇ ਮੁੱਖ ਮੰਤਰੀ, ਉਨ੍ਹਾਂ ਦੀ ਕੈਬਿਨੇਟ, ਹਰਿਆਣਾ ਰਾਜ ਭਵਨ ਦੇ ਸੀਨੀਅਰ ਅਧਿਕਾਰੀ ਅਤੇ ਕਰਮਚਾਰੀਆਂ ਨੇ ਗਰਮਜੋਸ਼ੀ ਨਾਲ ਸੁਆਗਤ ਕੀਤਾ। ਨਵੇਂ ਨਿਯੁਕਤ ਰਾਜਪਾਲ ਸਤਯਦੇਵ ਨਾਰਾਇਣ ਆਰਿਆ ਦਾ ਜਨਮ 1 ਜੁਲਾਈ, 1939 ਨੂੰ ਗਾਂਧੀ ਟੋਲਾ, ਰਾਜਗੀਰ, ਜਿਲਾ ਨਾ¦ਦਾ (ਬਿਹਾਰ) ਵਿਚ ਹੋਇਆ ਹੈ। ਉਹ ਪਟਨਾ ਯੂਨੀਵਰਸਿਟੀ ਤੋਂ ਐਮ.ੲ. ਤੇ ਐਲ.ਐਲ.ਬੀ. ਪਾਰਟ 1 ਕੀਤੀ ਹੈ। ਉਹ ਬਿਾਰ ਦੇ ਪੇਂਡੂ ਵਿਕਾਸ ਮੰਤਰੀ ਤੇ ਖਾਨ ਤੇ ਭੌ ਵਿਭਾਗ ਦੇ ਮੰਤਰੀ ਰਹੇ। ਉਹ ਕਾਫੀ ਹਰਮਨ ਪਿਆਰ ਨੇਤਾ ਰਹੇ ਅਤੇ ਉਨ੍ਹਾਂ ਨੇ ਰਾਜਗੀਰ ਵਿਧਾਨ ਸਭਾ ਹਲਕੇ ਤੋਂ 8 ਵਾਰ ਚੁਣ ਜਿੱਤ ਕੇ ਇਸ ਨੂੰ ਸਿੱਧ ਕੀਤਾ ਹੈ। ਉਹ ਸਿਆਸਤ, ਪ੍ਰਸ਼ਾਸਨਿਕ ਅਤੇ ਸੰਵਿਧਾਨਿਕ ਮਾਮਲਿਆਂ ਦੇ ਪ੍ਰਤੀ ਆਪਣੀ ਸਪਸ਼ਟ ਤੇ ਸਿੱਧੇ ਨਜਰਿਆ ਲਈ ਜਾਣੇ ਜਾਂਦੇ ਹਨ। ਸ੍ਰੀ ਸਤਯਦੇਵ ਨਾਰਾਇਣ ਆਰਿਆ 1988 ਤੋਂ 1998 ਗਿਚ ਲਗਾਤਾਰ ਦੋ ਵਾਰ ਬਿਹਾਰ ਰਾਜ ਭਾਜਪਾ ਦੇ ਅਨੂਸੁਚਿਤ ਜਾਤੀ ਸੈਲ ਦੇ ਪ੍ਰਧਾਨ ਰਹੇ। ਉਹ ਅਖਿਲ ਭਾਰਤੀ ਅਨੁਸੂਚਿਤ ਜਾਤੀ ਮੋਰਚਾ ਦੇ ਖਜਾਨਚੀ ਵੀ ਰਹੇ। ਸ੍ਰੀ ਆਰਿਆ ਬਚਪਨ ਤੋਂ ਹੀ ਆਰਿਆ ਸਮਾਜ ਦੇ ਮੈਂਬਰ ਰਹੇ ਹਨ। 1962 ਵਿਚ ਉਹ ਕੌਮੀ ਸਵੈ ਸੇਵਕ ਸੰਘ ਵਿਚ ਸ਼ਾਮਿਲ ਹੋ ਗਏ ਅਤੇ ਸਰਗਰਮ ਕਾਰਕੁਨ ਬਣ ਗਏ। ਉਨ੍ਹਾਂ ਨੇ ਐਮਰਜੈਂਸੀ ਦੌਰਾਨ ਕਾਫੀ ਸੰਘਰਸ਼ ਕੀਤਾ ਅਤੇ ਜੇਲ੍ਹ ਵੀ ਜਾਣਾ ਪਿਆ।

VIA PUNJAB