ਸਰਕਾਰੀਆ ਨੇ ਜਲ ਸਰੋਤ ਵਿਭਾਗ ਦੇ 35 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ

ਨਵੀਂ ਭਰਤੀ ਨਾਲ ਵਿਭਾਗ ਦੀ ਕਾਰਜਕੁਸ਼ਲਤਾ ਵਿੱਚ ਆਵੇਗਾ ਸੁਧਾਰ- ਜਲ ਸਰੋਤ ਮੰਤਰੀ

ਚੰਡੀਗੜ੍ਹ – ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਇਥੇ ਸੈਕਟਰ-18 ਸਥਿਤ ਜਲ ਸਰੋਤ ਵਿਭਾਗ ਦੇ ਮੁੱਖ ਦਫਤਰ ਵਿੱਚ ਨਵੇਂ ਭਰਤੀ ਹੋਏ 35 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ।ਨਿਯੁਕਤੀ ਪੱਤਰ ਸੌਂਪਣ ਬਾਅਦ, ਜਲ ਸਰੋਤ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਕੰਮ-ਕਾਜ ਵਿੱਚ ਹੋਰ ਕੁਸ਼ਲਤਾ ਲਿਆਉਣ ਅਤੇ ਕੰਮ-ਕਾਜ ਦੀ ਰਫ਼ਤਾਰ ਹੋਰ ਤੇਜ਼ ਕਰਨ ਲਈ ਨਵੀਂ ਭਰਤੀ ਦੀ ਲੋੜ ਸੀ ਅਤੇ ਹੁਣ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਮੁਹੱਈਆ ਕਰਾਉਣਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਇਨ੍ਹਾਂ ਨਵੇਂ ਭਰਤੀ ਹੋਏ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਹੈ।ਨਵੇਂ ਭਰਤੀ ਹੋਏ ਕਲਰਕਾਂ ਨੂੰ ਮੁਬਾਰਕਬਾਦ ਦਿੰਦਿਆਂ ਸ੍ਰੀ ਸਰਕਾਰੀਆ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀ ਸਖ਼ਤ ਮਿਹਨਤ ਵਿਭਾਗ ਨੂੰ ਹੋਰ ਉਚਾਈਆਂ ‘ਤੇ ਲੈ ਕੇ ਜਾਵੇਗੀ। ਦੱਸਣਯੋਗ ਹੈ ਕਿ ਇਨ੍ਹਾਂ ਕਲਰਕਾਂ ਦੀ ਭਰਤੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕੀਤੀ ਗਈ ਹੈ।ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਚੀਫ ਇੰਜਨੀਅਰ (ਨਹਿਰਾਂ) ਸ੍ਰੀ ਜਗਮੋਹਨ ਸਿੰਘ ਮਾਨ, ਚੀਫ ਇੰਜਨੀਅਰ (ਡਰੇਨੇਜ) ਸ੍ਰੀ ਸੰਜੀਵ ਕੁਮਾਰ ਗੁਪਤਾ, ਚੀਫ ਇੰਜਨੀਅਰ (ਕੇ.ਏ.ਡੀ.) ਸ੍ਰੀ ਅਸ਼ਵਨੀ ਕਾਂਸਲ, ਚੀਫ ਇੰਜਨੀਅਰ ਵਿਜੀਲੈਂਸ ਗੀਤਾ ਸਿੰਗਲਾ, ਚੀਫ ਇੰਜਨੀਅਰ ਸ਼ਾਹਪੁਰ ਕੰਡੀ ਡੈਮ ਅਤੇ ਰਣਜੀਤ ਸਾਗਰ ਡੈਮ ਸ੍ਰੀ ਐੱਸ.ਕੇ. ਸਲੂਜਾ ਅਤੇ ਸੁਪਰਡੈਂਟ ਇੰਜਨੀਅਰ ਕੰਡੀ ਕੈਨਾਲ ਸ੍ਰੀ ਆਰ.ਐਸ. ਬੁੱਟਰ ਸ਼ਾਮਲ ਸਨ।

VIA PUNJAB