- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਰਕਾਰ ਨੇ ਰਾਫ਼ਾਲ ਘੁਟਾਲਾ ਛੁਪਾਉਣ ਲਈ ਝੂਠ ਦਾ ਜਾਲ ਬੁਣਿਆ: ਯੇਚੁਰੀ
ਨਵੀਂ ਦਿੱਲੀ – ਖੱਬੀਆਂ ਪਾਰਟੀਆਂ ਨੇ ਅੱਜ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਨੇ ਰਾਫ਼ਾਲ ਜਹਾਜ਼ਾਂ ਦੇ ਖਰੀਦ ਸੌਦੇ ਵਿਚ ਕੀਤੀ ਗੜਬੜ ਨੂੰ ਛੁਪਾਉਣ ਲਈ ਝੂਠ ਦਾ ਜਾਲ ਬੁਣਿਆ ਹੈ। ਸੀਪੀਆਈ ਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਦਾਸੋ ਏਵੀਏਸ਼ਨ ਦੇ ਸੀਈਓ ਐਰਿਕ ਟ੍ਰੈਪੀਅਰ ਦੀ ਇੰਟਰਵਿਊ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਫਰਾਂਸ ਤੋਂ ਲੈ ਕੇ ਭਾਰਤ ਤੱਕ ਸਾਰੇ ਚਹੇਤੇ ਕਾਰੋਬਾਰੀ ਇਸ ਮੁੱਦੇ ’ਤੇ ਮੋਦੀ ਸਰਕਾਰ ਦਾ ਪੱਖ ਪੂਰਨ ਲੱਗੇ ਹੋਏ ਹਨ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਬੇਕਾਰ ਜਾਣਗੀਆਂ। ਇਸ ਤੋਂ ਸਾਬਿਤ ਹੁੰਦਾ ਹੈ ਕਿ ਮੋਦੀ ਸਰਕਾਰ ਨੇ ਹਰੇਕ ਰਾਫ਼ਾਲ ਜਹਾਜ਼ ਦੀ 40 ਫ਼ੀਸਦ ਵੱਧ ਕੀਮਤ ਅਦਾ ਕੀਤੀ ਹੈ।ਇਹ ਭ੍ਰਿਸ਼ਟਾਚਾਰ ਦੀ ਰਕਮ ਹੈ ਤੇ ਇਸ ਸੌਦੇ ਵਿਚ ਸਾਡੇ ਦੇਸ਼ ਦਾ 59000 ਕਰੋੜ ਰੁਪਏ ਲੱਗਿਆ ਹੋਇਆ ਹੈ।


