ਸਰਕਾਰ ਵੱਲੋਂ ਪੀਐਮਐਸ ਫੰਡ ਜਾਰੀ ਕਰਨ ਤੱਕ ਸਰਕਾਰੀ ਯੂਨੀਵਰਸਿਟੀਆਂ ਵੀ ਅਨਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਕੋਈ ਵੀ ਫੀਸ ਨਾ ਮੰਗਣ

ਮੋਹਾਲੀ – ਪੰਜਾਬ ਅਨਏਡਿਡ ਕਾਲੇਜਿਸ ਐਸੌਸਿਏਸ਼ਨ (ਪੁੱਕਾ) ਅਤੇ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਟਿਊਸ਼ਨਜ਼ ਐਸੌਸਿਏਸ਼ਨ (ਪੁਟਿਆ) ਦੇ ਪ੍ਰਤੀਨਿਧੀ ਮੰਡਲ ਦੀ ਇੱਕ ਸਾਂਝੀ ਮੀਟਿੰਗ ਅੱਜ ਆਯੋਜਿਤ ਕੀਤੀ ਗਈ ਸੀ ਜਿਸ ਵਿਚ ਦੋਵਾਂ ਐਸੌਸਿਏਸ਼ਨਾਂ ਨੇ ਪੰਜਾਬ ਦੀਆਂ ਸਾਰੀਆਂ ਮਾਨਤਾ ਦੇਣ ਵਾਲੀਆਂ ਸਰਕਾਰੀ ਯੂਨੀਵਰਸਿਟੀਆਂ ਅਤੇ ਬੋਰਡ ਜਿਵੇ ਆਈਕੇਜੀ-ਪੀਟੀਯੂ, ਜ¦ਧਰ; ਐਮਆਰਐਸ-ਪੀਟੀਯ, ਬਠਿੰਡਾ; ਪੰਜਾਬੀ ਯੂਨੀਵਰਸਿਟੀ, ਪਟਿਆਲਾ; ਪੀ.ਐਸ.ਬੀ.ਟੀ. ਆਈ.ਟੀ. ਅਤੇ ਹਸਰਾਂ ਨੂੰ ਬੇਨਤੀ ਕੀਤੀ ਕਿ ਜਦੋਂ ਤੱਕ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਬਾਕੀ ਰਕਮ ਜਾਰੀ ਨਹੀਂ ਕਰਦੀ ੳਦੋ ਤੱਕ ਪ੍ਰਾਈਵੇਟ ਕਾਲਜਾਂ ਤੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਕਿਸੇ ਵੀ ਕਿਸਮ ਦੀ ਫੀਸ ਨਾ ਲਿੱਤੀ ਜਾਵੇ। ਪੁੱਕਾ ਦੇ ਪ੍ਰਧਾਨ ਡਾ:ਅੰਸ਼ੂ ਕਟਾਰੀਆ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਪਿਛਲੇ 3 ਸਾਲਾਂ ਦੇ 1600 ਕਰੋੜ ਤੋਂ ਵੱਧ ਰਕਮ ਸਰਕਾਰ ਦੇ ਕੋਲ ਬਕਾਇਆ ਹਨ। ਕੇਂਦਰ ਨੇ ਕੁਲ ਰਾਸ਼ੀ ਦੇ ਵਿਰੁੱਧ 323 ਕਰੋੜ ਰੁਪਏ ਰਾਜ ਸਰਕਾਰ ਨੂੰ ਜਾਰੀ ਕੀਤੇ ਸੀ, ਜੋ ਕਿ ਕਾਲਜਿਜ਼ ਨੂੰ ਅਜੇ ਤੱਕ ਜਾਰੀ ਨਹੀਂ ਕੀਤੇ ਗਏ। ਸਾਲ 2015-16 ਦਾਲਗਭਗ 325 ਕਰੌੜ ; 2016-17 ਦਾ 715 ਕਰੌੜ; 2017-18 ਦਾ 600 ਕਰੌੜ ਅਤੇ ਹੂਣ 2018-19 ਦਾ 500 ਕਰੌੜ ਤੋ ਜਾਦਾ ਬਕਾਇਆ ਹੌ ਚੁੱਕਾ ਹੈ। 2100 ਕਰੌੜ ਤੋ ਜਿਆਦਾ ਬਕਾਇਆ ਰਾਸ਼ੀ ਵੱਚੋ ਸਰਕਾਰ ਸਿਰਫ 400 ਹੀ ਜਾਰੀ ਕਰ ਰਹੀ ਹੈ। ਪੁਟੀਆ ਦੇ ਪ੍ਰਧਾਨ ਡਾ. ਜੇ. ਧਾਲੀਵਾਲ ਨੇ ਕਿਹਾ ਕਿ ਯੂਨੀਵਰਸਿਟੀਆਂ ਕਾਲਜਾਂ ਤੌ ਮਾਨਤਾ ਫੀਸ, ਪਰੀਖਿਆ ਫੀਸ ਅਤੇ ਵਿਦਿਆਰਥੀਆਂ ਨਾਲ ਸੰਬੰਧਿਤ ਫੀਸ (ਐਸਆਰਐਫ) ਲੈਦੀਆਂ ਹਨ ਪਰ ਕਾਲਜ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ ਜਿਸ ਕਰਕੇ ੳਹ ਯੂਨੀਵਰਸਿਟੀਆਂ ਨੂੰ ਇਹ ਫੀਸ ਨਹੀਂ ਦੇ ਸਕਦੇ ਨਾ ਤਾਂ ਸਰਕਾਰ ਨਾ ਹੀ ਵਿਦਿਆਰਥੀਆਂ ਨੇ ਕਾਲਜਾਂ ਨੂੰ ਕੋਈ ਫੀਸ ਦਿੱਤੀ ਹੈ । ਪੁਟੀਆ ਦੇ ਮੀਤ ਪ੍ਰਧਾਨ ਸ. ਮਨਜੀਤ ਸਿੰਘ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡ ਜਾਰੀ ਕਰਵਾੳਣ ਲਈ ਕਾਲਜ ਏੜੀ ਚੋਟੀ ਦਾ ਜੋਰ ਲਾ ਰਹੇ ਹਨ। ੳਹਨਾ ਨੇ ਕਿਹਾ ਕਿ ਇੱਕ ਪਾਸੇ 3 ਲੱਖ ਤੌ ਜਿਆਦਾ ਵਿਦਿਆਰਥੀਆਂ ਨੂੰ ਪੌਸਟ ਮੈਟਰਿਕ ਸਕਾਲਰਸ਼ਿਪ ਦੀ ਪੂਰਤੀ ਨਹੀ ਹੌਈ ਹੈ ਅਤੇ ਦੂਜੇ ਪਾਸੇ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ), ਬਠਿੰਡਾ ਅਤੇ ਜਲੰਧਰ ਅਤੇ ਪੰਜਾਬ ਸਟੇਟ ਬੌਰਡ ਆਫ ਟੈਕਨੀਕਲ ਐਜੁਕੇਸ਼ਨ ਐਡ ਇੰਡਸਟਰੀਅਲ ਟਰੇਨਿੰਗ ਕਾਲਜਾਂ ਤੌ ਮਾਨਤਾ ਫੀਸ ਮੰਗ ਰਹੇ ਹਨ। ਠ ਕਾਲੇਜ ਯੂਨੀਵਰਸਿਟੀ/ਬੌਰਡ ਨੂੰ ਕਿਵੇ ਆਪਣੀ ਜੇਬ ਤੌ ਫੀਸ ਅਦਾ ਕਰ ਸਕਦੇ ਹਨ ਜਦ ਨਾਂ ਤਾਂ ਵਿਦਿਆਰਥੀਆਂ ਅਤੇ ਨਾਂ ਹੀ ਪੰਜਾਬ ਸਰਕਾਰ ਨੇ ਕਾਲਜਾਂ ਨੂੰ ਫੀਸ ਅਦਾ ਕੀਤੀ ਹੈ?

VIA PUNJAB