ਸਰਹੱਦ ’ਤੇ ਹਮਲੇ ਦੀ ਸਾਜ਼ਿਸ਼ ਨਾਕਾਮ, 2 ਪਾਕਿ ਫ਼ੌਜੀ ਢੇਰ

ਸ੍ਰੀਨਗਰ – ਜੰਮੂ ਕਸ਼ਮੀਰ ਦੇ ਨੌਗਾਮ ਸੈਕਟਰ ’ਚ ਐਲ.ਓ.ਸੀ. (ਲਾਈਨ ਆਫ਼ ਕੰਟਰੋਲ) ਕੋਲ 2 ਘੁਸਪੈਠੀਆਂ ਨੂੰ ਭਾਰਤੀ ਫ਼ੌਜ ਨੇ ਮਾਰ ਸੁਟਿਆ।ਇਨ੍ਹਾਂ ਘੁਸਪੈਠੀਆਂ ਨੂੰ ਮਾਰ ਕੇ ਭਾਰਤੀ ਫ਼ੌਜ ਨੇ ਸਰਹਦੀ ਚੌਕੀ ਨੂੰ ਨਿਸ਼ਾਨਾ ਬਣਾਉਣ ਦੀ ਬਾਰਡਰ ਐਕਸ਼ਨ ਟੀਮ (ਬੀ.ਏ.ਟੀ.) ਦੀ ਇਕ ਵਡੀ ਕੋਸ਼ਿਸ਼ ਅਸਫ਼ਲ ਕਰ ਦਿਤੀ ਹੈ।ਕਿਹਾ ਜਾ ਰਿਹਾ ਹੈ ਕਿ ਮਾਰੇ ਗਏ ਦੋਵੇਂ ਘੁਸਪੈਠੀਏ ਪਾਕਿਸਤਾਨੀ ਫ਼ੌਜੀ ਸਨ।ਫ਼ੌਜੀ ਬੁਲਾਰੇ ਨੇ ਕਿਹਾ ਕਿ ਮਾਰੇ ਗਏ ਘੁਸਪੈਠੀਆਂ ਨੇ ਕੰਟਰੋਲ ਰੇਖਾ ਕੋਲ ਸੰਘਣੇ ਜੰਗਲਾਂ ਦਾ ਫਾਇਦਾ ਚੁਕਦਿਆਂ ਭਾਰਤੀ ਹਿਸੇ ’ਚ ਆਉਣ ਦੀ ਕੋਸ਼ਿਸ਼ ਕੀਤੀ। ਘੁਸਪੈਠੀਆਂ ਦੇ ਸਾਥੀਆਂ ਨੇ ਪਾਕਿਸਤਾਨੀ ਚੌਕੀਆਂ ਤੋਂ ਮੋਰਟਾਰ ਅਤੇ ਰਾਕਿਟ ਲਾਂਚਰ ਵਰਗੇ ਭਾਰੀ ਹਥਿਆਰਾਂ ਨਾਲ ਕਵਰਿੰਗ ਫਾਇਰ ਕਰਨ ਦੀ ਵੀ ਕੋਸ਼ਿਸ਼ ਕੀਤੀ।ਇਸ ਹਰਕਤ ਨੂੰ ਕੰਟਰੋਲ ਰੇਖਾ ਕੋਲ ਤਾਇਨਾਤ ਚੋਕਸ ਭਾਰਤੀ ਫ਼ੌਜੀਆਂ ਨੇ ਸਮਝ ਲਿਆ ਤੇ ਪਾਕਿਸਤਾਨ ਵਲੋਂ ਸ਼ੁਰੂ ਕੀਤੀ ਗਈ ਗੋਲਾਬਾਰੀ ਦਾ ਭਾਰਤੀ ਫ਼ੌਜ ਨੇ ਮੂੰਹਤੋੜ ਜਵਾਬ ਦਿਤਾ।ਇਸ ਮੁਕਾਬਲੇ ਦੌਰਾਨ ਸਾਰੀ ਰਾਤ ਗੋਲੀਆਂ ਚਲੀਆਂ।ਉਨ੍ਹਾਂ ਦਸਿਆ ਕਿ ਇਸ ਦੌਰਾਨ ਹਾਲਾਤਾਂ ਦਾ ਪਤਾ ਲਗਾਉਣ ਲਈ ਸੰਘਣੇ ਜੰਗਲਾਂ ’ਚ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ 2 ਪਾਕਿਸਤਾਨੀ ਫ਼ੌਜੀ ਮਾਰੇ ਗਏ।

VIA PUNJAB