ਸਰੀਰ ਦੇ ਅੰਗਾਂ ਨੂੰ ਦਾਨ ਦੇਣ ਲਈ ਚੇਤੰਨਤਾ ਕੈਂਪ ਲਗਾਇਆ

ਐਸ. ਏ. ਐਸ ਨਗਰ – ਲਾਇਨਜ਼ ਅਤੇ ਲਾਇਨੈਸ ਕੱਲਬ ਪੰਚਕੂਲਾ ਵੱਲੋਂ ਕਲੱਬ ਦੀ ਨੌਜਵਾਨ ਸ਼ਾਖਾ ਲੀਓ ਕੱਲਬ ਟ੍ਰਾਈਸਿਟੀ ਨੇ ਅਧਿਆਪਕ ਦਿਵਸ ਦੇ ਮੌਕੇ ਤੇ ਐਸ. ਡੀ. ਪਬਲਿਕ ਸਕੂਲ, ਸੈਕਟਰ-32 ਚੰਡੀਗੜ੍ਹ ਵਿੱਚ ਸਕੂਲ ਦੇ ਸਾਰੇ ਸਟਾਫ ਅਤੇ ਅਧਿਆਪਕਾਂ ਲਈ ਅੱਖਾਂ ਅਤੇ ਸਰੀਰ ਦੇ ਅੰਗਾਂ ਨੂੰ ਦਾਨ ਦੇਣ ਲਈ ਚੇਤੰਨਤਾ ਕੈਂਪ ਆਯੋਜਿਤ ਕੀਤਾ| ਇਸ ਕੈਂਪ ਦਾ ਆਯੋਜਨ ਚੇਅਰਮੈਨ ਲਾਇਨਜ਼ ਕੱਲਬ ਸ੍ਰ. ਇਕਲੇਸ਼ ਪਾਲ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ| ਇਸ ਮੌਕੇ ਮੋਹਨ ਫਾਊਡੇਸ਼ਨ ਵੱਲੋਂ ਸ੍ਰੀ ਸੁਧੀਰ ਦੀਵਾਨ ਨੇ ਅੱਖਾਂ ਅਤੇ ਸਰੀਰ ਦੇ ਬਾਕੀ ਅੰਗਾਂ ਨੂੰ ਦਾਨ ਵਿੱਚ ਦੇਣ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ| ਉਹਨਾਂ ਨੇ ਭਾਰਤ ਵਿੱਚ ਸਰੀਰ ਦੇ ਅੰਗਾਂ ਨੂੰ ਦਾਨ ਦੇਣ ਦੇ ਪੱਧਰ, ਕੁਦਰਤੀ ਮੌਤ ਅਤੇ ਦਿਮਾਗੀ ਮੌਤ ਵਿਚਕਾਰ ਅੰਤਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ| ਉਹਨਾਂ ਵੱਲੋਂ ਇਸ ਕੈਂਪ ਵਿਚ ਸ਼ਾਮਿਲ ਵਿਅਕਤੀਆਂ ਨੂੰ ਅਸਲ ਜਿੰਦਗੀ ਵਿੱਚ ਸਰੀਰਕ ਅੰਗਾਂ ਦੇ ਦਾਨ ਲਈ ਉਤਸ਼ਾਹਿਤ ਕੀਤਾ| ਇਸ ਮੌਕੇ 6 ਵਿਅਕਤੀਆਂ ਨੇ ਅੰਗਦਾਨ ਦੇ ਫਾਰਮ ਭਰੇ ਅਤੇ 20 ਹੋਰ ਵਿਅਕਤੀ ਇਹ ਫਾਰਮ ਲੈ ਕੇ ਗਏ ਤਾਂ ਜੋ ਉਹ ਪਰਿਵਾਰ ਨਾਲ ਸਲਾਹ ਕਰਕੇ ਇਹ ਫਾਰਮ ਭਰਣਗੇ| ਇਸ ਮੌਕੇ ਡਾ. ਐਸ. ਐਸ ਭਮਰਾ ਵੱਲੋਂ ਮੋਹਨ ਫਾਉਡੇਸ਼ਨ ਵੱਲੋਂ ਕੀਤੇ ਇਹ ਯਤਨ ਦੀ ਸ਼ਲਾਘਾ ਕਰਦਿਆਂ ਸ੍ਰੀ ਦੀਵਾਨ ਨੂੰ ਟ੍ਰਾਫੀ ਭੇਟ ਕੀਤੀ ਗਈ| ਪ੍ਰਧਾਨ ਪਰਵਿੰਦਰ ਸਿੰਘ ਵੱਲੋਂ ਮੋਨਿਕਾ ਸ਼ਰਮਾ, ਪ੍ਰਿੰਸੀਪਲ ਅਤੇ ਸਕੂਲ ਦੇ ਸਟਾਫ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ| ਇਸ ਮੌਕੇ ਸ੍ਰੀ ਐਸ ਐਸ ਧੰਜਲ, ਸ੍ਰੀ ਮਨਜੀਤ ਭਮਰਾ, ਸ੍ਰੀ ਹੰਸਾ ਧੰਜਲ, ਸ੍ਰੀਮਤੀ ਰੈਨੂੰ ਬਖਸ਼ੀ, ਸ੍ਰੀਮਤੀ ਰੰਜਨਾ, ਮਨੀ ਢਿੱਲੋਂ ਅਤੇ ਹੋਰ ਮੈਂਬਰ ਹਾਜਿਰ ਸਨ|

VIA PUNJAB