ਸਵਾਈਨਫਲੂ ਨਾਲ ਹੋਈਆਂ ਦੋ ਮੌਤਾਂ

ਸੁਨਾਮ ਊਧਮ ਸਿੰਘ ਵਾਲਾ – ਇੱਥੋਂ ਨੇੜਲੇ ਪਿੰਡ ਜਖੇਪਲ ਵਿਖੇ ਲਾ-ਇਲਾਜ ਬੀਮਾਰੀ ਸਵਾਈਨਫਲੂ ਦੇ ਦਸਤਕ ਦੇਣ ਨਾਲ ਇਸ ਪਿੰਡ ਦੇ ਪਿਛਲੇ ਤਿੰਨ ਦਿਨਾਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਦੀ ਜਾਣਕਾਰੀ ਪਿੰਡ ਦੇ ਇਕ ਆਰ.ਐਮ.ਪੀ. ਡਾਕਟਰ ਨੇ ਦਿੰਦਿਆਂ ਦੱਸਿਆ ਕਿ ਇਸ ਲਾ-ਇਲਾਜ ਬੀਮਾਰੀ ਤੋਂ ਪੀੜਤ ਤਿੰਨ ਹੋਰ ਵਿਅਕਤੀ ਇਸ ਬੀਮਾਰੀ ਦੀ ਗ੍ਰਿਫਤ ਵਿਚ ਆ ਚੁੱਕੇ ਹਨ। ਦੂਜੇ ਪਾਸੇ ਸਿਹਤ ਵਿਭਾਗ ਕੁੰਭਕਰਨੀਂ ਨੀਂਦ ਸੁੱਤਾ ਹੋਇਆ ਹੈ ਅਤੇ ਇਨ੍ਹਾਂ ਦੋ ਮੌਤਾਂ ਨਾਲ ਇਲਾਕੇ ਭਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪਿੰਡ ਵਾਸੀ ਡਰ ਦੇ ਸਾਏ ਹੇਠ ਜੀ ਰਹੇ ਹਨ। ਇਸ ਸਬੰਧੀ ਪਿੰਡ ਦੇ ਕਈ ਮੋਹਤਬਰ ਵਿਅਕਤੀਆਂ ਨੇ ਪ੍ਰਸ਼ਾਸਨ ਤੋਂ ਪੁਰ-ਜੋਰ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਨੂੰ ਆਪਣੀਆਂ ਟੀਮਾਂ ਭੇਜ਼ ਕੇ ਇਸ ਇਲਾਕੇ ਭਰ ਵਿਚ ਇਲਾਜ ਮੁਹੱਈਆ ਕਰਵਾਇਆ ਜਾਵੇ। ਇਸ ਨਾ ਮੁਰਾਦ ਬੀਮਾਰੀ ਨਾਲ ਹੰਬਲਵਾਸ ਦੇ ਹਰਬੰਸ ਸਿੰਘ (43) ਪੁੱਤਰ ਗੁਰਦੇਵ ਸਿੰਘ ਆਪਣੇ ਪਿੱਛੇ ਬਜੁਰਗ ਮਾਂ-ਬਾਪ ਅਤੇ ਦੋ ਬੱਚੇ ਛੱਡ ਗਿਆ ਹੈ ਅਤੇ ਦਰਸ਼ਨ ਸਿੰਘ (48) ਪੁੱਤਰ ਜੰਗੀਰ ਸਿੰਘ ਵੀ ਇਸ ਭਿਆਨਕ ਬੀਮਾਰੀ ਨਾਲ ਇਸ ਦੁਨੀਂਆਂ ਤੋਂ ਰੁਖਸਤ ਹੋ ਗਏ ਹਨ।

VIA PUNJAB